ਕਥਾ ਇਨਸਾਨ ਨੂੰ ਭਗਵਾਨ ਦੀ ਭਗਤੀ 'ਚ ਰੰਗ ਦਿੰਦੀ ਹੈ : ਸੰਜੀਵ ਗੁਰੂ
ਕਥਾ ਇਨਸਾਨ ਨੂੰ ਭਗਵਾਨ ਦੀ ਭਗਤੀ 'ਚ ਰੰਗ ਦਿੰਦੀ ਹੈ : ਸੰਜੀਵ ਗੁਰੂ
Publish Date: Tue, 14 Apr 2026 05:52 PM (IST)
Updated Date: Tue, 14 Apr 2026 05:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋਂ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੌਰਾਨ ਸਮਾਜ ਸੇਵੀ ਅਸ਼ੋਕ ਟੁਲਾਨੀ ਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਰਜਨੀ ਬਾਲਾ ਟੁਲਾਨੀ ਤੇ ਨੀਲਮ ਪਾਠਕ ਵਲੋਂ ਖਾਸ ਮਹਿਮਾਨ ਵਜੋਂ ਭਗਵਾਨ ਦੇ ਦਰਬਾਰ ਵਿਚ ਹਾਜ਼ਰੀ ਭਰੀ ਗਈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਧਾਰਮਿਕ ਸਮਾਗਮਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਥਾ ਵਾਚਕ ਅਤੇ ਧਰਮ ਪ੍ਰਚਾਰਕ ਮਹਾਰਾਜ ਸੰਜੀਵ ਗੁਰੂ ਨੇ ਸ਼ਰਧਾਲੂਆਂ ਨੂੰ ਸ਼੍ਰੀ ਕ੍ਰਿਸ਼ਨ ਨਾਮ ਦੀ ਗੰਗਾ ਵਿਚ ਖ਼ੂਬ ਗੋਤੇ ਲਗਵਾਏ। ਉਨ੍ਹਾਂ ਕਿਹਾ ਕਿ ਕਥਾ ਇਨਸਾਨ ਨੂੰ ਭਗਵਾਨ ਦੀ ਭਗਤੀ ਦੇ ਰੰਗ ਵਿਚ ਰੰਗ ਦਿੰਦੀ ਹੈ, ਇਸ ਲਈ ਉਸ ਤੋਂ ਮਿਲਦੀਆਂ ਸਿੱਖਿਆਵਾਂ ਤੇ ਅਮਲ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਬ੍ਰਾਹਮਣ ਸਮਾਜ ਸੇਵਾ ਸੰਗਠਨ ਦੇ ਪ੍ਰਧਾਨ ਦੁਸ਼ਯੰਤ ਸ਼ੁਕਲਾ ਸਮੇਤ ਹੋਰ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਪ੍ਰਸ਼ਾਦ ਦੀ ਸੇਵਾ ਸੰਦੀਪ ਧੀਰ ਬਿੱਲਾ ਵੱਲੋਂ ਨਿਭਾਈ ਗਈ। ਇਸ ਮੌਕੇ ਪ੍ਰਧਾਨ ਰਜਿੰਦਰ ਭਨੋਟ, ਪੰਡਿਤ ਹੇਮੰਤ ਪਾਠਕ, ਬਾਂਕੇ ਬਾਬ, ਯਜਮਾਨ ਵਿਸ਼ਾਲ ਸਿੰਗਲਾ, ਕ੍ਰਿਸ਼ਨ ਗੋਪਾਲ, ਮੋਹਿਤ ਝੰਜੀ, ਵਿਜੇ ਸ਼ਰਮਾ, ਪ੍ਰਦੀਪ ਸੱਪਲ, ਸੁਰਿੰਦਰ ਰਿੰਕੂ, ਸੰਜੀਵ ਸ਼ਰਮਾ, ਸਤਪਾਲ ਭਨੋਟ, ਪ੍ਰਵੀਨ ਕਪਿਲ, ਸ਼ਾਮ ਗੌਤਮ, ਅਰੁਣ ਪਾਠਕ, ਪੰਕਜ ਭਨੋਟ, ਰਮੇਸ਼ ਗੌਤਮ, ਹਿਤੇਸ਼ ਸ਼ਰਮਾ, ਸ਼ਾਮ ਸੁੰਦਰ ਸ਼ਾਸ਼ਤਰੀ, ਹਰਮੇਸ਼ ਸ਼ਰਮਾ, ਅਨੂਪ ਸਿੰਗਲਾ ਵੱਡੀ ਗਿਣਤੀ ’ਚ ਹੋਰ ਸ਼ਰਧਾਲੂ ਵੀ ਮੌਜੂਦ ਸਨ।