ਕੁਸ਼ਤੀ ’ਚ ਡੂਮਛੇੜੀ ਤੇ ਧਰਮਿੰਦਰ ਕੁਹਾਲੀ ਬਰਾਬਰ ਰਹੇ
ਕੁਸ਼ਤੀ ’ਚ ਕਮਲਜੀਤ ਡੂਮਛੇੜੀ ਅਤੇ ਧਰਮਿੰਦਰ ਕੁਹਾਲੀ ਬਰਾਬਰ ਰਹੇ
Publish Date: Sat, 18 Apr 2026 05:27 PM (IST)
Updated Date: Sun, 19 Apr 2026 04:07 AM (IST)
ਕੰਗ, ਪੰਜਾਬੀ ਜਾਗਰਣ, ਖਮਾਣੋਂ : ਪਹਿਲਵਾਨ ਦਾਰਾ ਸਿੰਘ ਕੁਸ਼ਤੀ ਕਲੱਬ ਖਮਾਣੋਂ ਵੱਲੋਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਮਾਲੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਧਰਮਿੰਦਰ ਕੁਹਾਲੀ ਵਿਚਕਾਰ ਹੋਈ ਜੋ ਬਿਨਾਂ ਨਤੀਜੇ ਤੋਂ ਰਹੀ ਅਤੇ ਦੋਵੇਂ ਪਹਿਲਵਾਨ ਬਰਾਬਰ ਰਹੇ। ਕੁਸ਼ਤੀਆਂ ਨੂੰ ਯਾਦਗਾਰੀ ਬਣਾਉਣ ਵਿੱਚ ਪਹਿਲਵਾਨ ਕੁਲਵਿੰਦਰ ਭੁੱਟਾ, ਜੱਗਾ ਬਾਬਾ ਫਲਾਹੀ ਨੇ ਇੰਪਾਇਰੰਗ ਕਰ ਕੇ ਯੋਗਦਾਨ ਪਾਇਆ। ਕੁੱਲ 75 ਦੇ ਕਰੀਬ ਕੁਸ਼ਤੀਆਂ ਦਾ ਦਰਸ਼ਕਾਂ ਨੇ ਆਨੰਦ ਮਾਣਿਆਂ। ਮਾਲੀ ਦੀ ਕੁਸ਼ਤੀ ਦਾ ਇਨਾਮ ਹਰਨੇਕ ਸਿੰਘ ਕੈਨੇਡਾ ਅਤੇ ਪਰਮਵੀਰ ਸਿੰਘ ਆਸਟਰੇਲੀਆ ਵੱਲੋਂ ਸਾਂਝੇ ਤੌਰ ’ਤੇ ਦਿੱਤਾ ਗਿਆ। ਕੁਸ਼ਤੀ ਦੰਗਲ ਕਰਵਾਉਣ ਵਿੱਚ ਨੰਬਰਦਾਰ ਦਲਜੀਤ ਸਿੰਘ, ਵਰਿੰਦਰ ਸਿੰਘ, ਗੁਰਜੋਤ ਸਿੰਘ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ। ਰੋਹਿਤ ਡੂਮਛੇੜੀ ਨੇ ਫਸਵੇਂ ਮੁਕਾਬਲੇ ਵਿੱਚ ਕੁਸ਼ਤੀ ਜਿੱਤ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਪਹਿਲਵਾਨਾਂ ਦੀਆਂ ਜੋੜਾਂ ਮਿਲਾਉਣ ਦੀ ਜ਼ਿੰਮੇਵਾਰੀ ਵਿਜੈ ਪਹਿਲਵਾਨ ਖਮਾਣੋਂ ਨੇ ਨਿਭਾਈ।