ਬਲਾਕ ਸੰਮਤੀ ਬਸੀ ਦੇ ਚੇਅਰਮੈਨ ਬਣੇ ਜਗਤਾਰ ਸਿੰਘ
ਬਲਾਕ ਸੰਮਤੀ ਬਸੀ ਦੇ ਚੇਅਰਮੈਨ ਬਣੇ ਜਗਤਾਰ ਸਿੰਘ
Publish Date: Fri, 06 Mar 2026 06:37 PM (IST)
Updated Date: Fri, 06 Mar 2026 06:39 PM (IST)
-ਹਰਪ੍ਰੀਤ ਕੌਰ ਸਰਬਸੰਮਤੀ ਨਾਲ ਵਾਈਸ ਚੇਅਰਮੈਨ ਚੁਣੇ ਫ਼ੋਟੋ ਫ਼ਾਈਲ :12 ਜਗਤਾਰ ਸਿੰਘ ਤੇ ਹਰਪ੍ਰੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਰੁਪਿੰਦਰ ਸਿੰਘ ਹੈਪੀ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾ : ਬਲਾਕ ਸੰਮਤੀ ਬੱਸੀ ਦੀ ਚੋਣ ਪ੍ਰਕਿਰਿਆ ਦੌਰਾਨ ਬਲਾਕ ਸੰਮਤੀ ਖਾਲਸਪੁਰ ਤੋਂ ਜਗਤਾਰ ਸਿੰਘ ਨੂੰ ਸਰਬਸੰਮਤੀ ਨਾਲ ਚੇਅਰਮੈਨ ਅਤੇ ਬਲਾਕ ਸੰਮਤੀ ਭਟੇੜੀ ਤੋਂ ਹਰਪ੍ਰੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਇਹ ਚੋਣ ਐਸਡੀਐਮ ਬੱਸੀ ਪਠਾਣਾ ਹਰਵੀਰ ਕੌਰ ਦੀ ਦੇਖ ਰੇਖ ਹੇਠ ਵਿਚ ਹੋਈ। ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਬੱਸੀ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਮੌਕੇ ਬਲਾਕ ਸੰਮਤੀ ਦੇ ਮੈਂਬਰਾਂ ਅਤੇ ਪਾਰਟੀ ਵਰਕਰਾਂ ਵੱਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਰਸਵਿੰਦਰ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਯਾਦਵਿੰਦਰ ਸਿੰਘ, ਰਾਜਿੰਦਰ ਸਿੰਘ, ਹਰਪ੍ਰੀਤ ਕੌਰ, ਦਲਜੀਤ ਕੌਰ, ਰਾਜਦੇਵੀ, ਜੋਤੀ ਰਾਣੀ, ਜਸਵਿੰਦਰ ਕੌਰ, ਅੰਗਰੇਜ਼ ਸਿੰਘ ਸਮੇਤ ਹੋਰ ਸੰਮਤੀ ਮੈਂਬਰ ਮੌਜੂਦ ਸਨ।