ਸੱਤਾ ਦੇ ਨਸ਼ੇ ’ਚ ਮੁੱਖ ਮੰਤਰੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਦੇ ਨਸ਼ੇ ਵਿਚ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਭੁੱਲ ਗਏ ਹਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਭਾਬੀ ਵਾਲੇ ਬਿਆਨ ਤੇ ਬਿਨਾਂ ਦੇਰੀ ਤੋਂ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ। ਭੁੱਟਾ ਅੱਜ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਪਾਰਟੀ ਦੇ ਐਸਸੀ ਤੇ ਬੀਸੀ ਵਿੰਗ ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਸਬੰਧੀ ਮੀਟਿੰਗ ਕਰ ਰਹੇ ਸਨ। ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਮਠਾੜੂ ਨੇ ਭੁੱਟਾ ਦੀ ਅਗਵਾਈ ਹੇਠ ਦਵਿੰਦਰ ਸਿੰਘ ਬਹਿਲੋਲਪੁਰ ਨੂੰ ਐਸਸੀ ਵਿੰਗ ਦਾ ਪ੍ਰਧਾਨ ਤੇ ਮਨਜੀਤ ਸਿੰਘ ਮਾਨ ਖਾਨਪੁਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਜਦੋਂ ਕਿ ਜਰਨੈਲ ਸਿੰਘ ਖਾਲਸਾ ਸਾਨੀਪੁਰ ਨੂੰ ਬੀਸੀ ਵਿੰਗ ਦਾ ਪ੍ਰਧਾਨ ਤੇ ਹਰਨੇਕ ਸਿੰਘ ਹੰਸਾਲੀ ਨੂੰ ਵਾਇਸ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਲਾਂ ਪ੍ਰਧਾਨ ਸ਼ਰਨਜੀਤ ਸਿੰਘ ਚਨਾਥਲ, ਦਿਲਬਾਗ ਸਿੰਘ ਬਾਘਾ ਸੀਨੀਅਰ ਅਕਾਲੀ ਆਗੂ, ਵਰਿੰਦਰ ਸਿੰਘ ਬੱਬਲ ਭਮਾਰਸੀ ਜੇਰ, ਜਗਤਾਰ ਸਿੰਘ ਗੁਣੀਆ ਮਾਜਰਾ ਸਰਕਲ ਪ੍ਰਧਾਨ ਹੱਲੋ, ਸਰਬਜੀਤ ਸਿੰਘ ਡੰਗੇੜੀਆਂ ਸਰਕਲ ਪ੍ਰਧਾਨ ਬਡਾਲੀ ਆਲਾ ਸਿੰਘ, ਪਲਵਿੰਦਰ ਸਿੰਘ ਨਬੀਪੁਰ ਸਰਕਲ ਪ੍ਰਧਾਨ ਨਬੀਪੁਰ, ਨਵਰੀਤ ਸਿੰਘ ਕੋਟਲਾ ਭਾਈਕਾ ਸਰਕਲ ਪ੍ਰਧਾਨ ਮਡੋਫਲ, ਸੁਖਦੀਪ ਸਿੰਘ ਬਹਿਲੋਲਪੁਰ ਸਰਕਲ ਪ੍ਰਧਾਨ ਮੂਲੇਪੁਰ, ਜਗਦੀਪ ਸਿੰਘ ਚੱਠਾ ਸਰਕਲ ਪ੍ਰਧਾਨ ਬਦੋਛੀ, ਕੁਲਦੀਪ ਸਿੰਘ ਪੋਲਾ, ਕਰਮਜੀਤ ਸਿੰਘ ਜੱਲਾ, ਦਵਿੰਦਰ ਸਿੰਘ ਬੱਬੀ ਜੱਲਾ, ਤਜਿੰਦਰ ਸਿੰਘ ਸੌਢਾ, ਸੁਖਵਿੰਦਰ ਸਿੰਘ ਪ੍ਰਧਾਨ ਸੈਣੀ ਸਭਾ, ਬਲਵਿੰਦਰ ਸਿੰਘ ਸਹਾਰਨ, ਰਣਧੀਰ ਸਿੰਘ ਛਲੇੜੀ ਖ਼ੁਰਦ, ਸ਼ਿੰਗਾਰਾ ਸਿੰਘ ਪ੍ਰਧਾਨ ਬਾਜੀਗਰ ਸੇਵਾ ਦਲ, ਰਿੰਪੀ ਗਰੇਵਾਲ, ਜਸਵੰਤ ਸਿੰਘ ਸਾਬਕਾ ਮੈਨੇਜਰ ਭਗੜਾਣਾ, ਸੁਖਬੀਰ ਕੌਰ ਸੁਹਾਵੀ, ਰਾਮ ਸਿੰਘ ਭਗੜਾਣਾ, ਤਜਿੰਦਰ ਸਿੰਘ ਕਾਲੀ, ਪੰਕਜ ਸ਼ਰਮਾ, ਪਲਵਿੰਦਰ ਸਿੰਘ ਰਾਮਦਾਸ ਨਗਰ, ਮਨਦੀਪ ਸਿੰਘ ਨਡਿਆਲੀ, ਤਰੁਣ ਦੇਵੀ ਸਰਹੰਦ, ਰੇਖਾ ਰਾਣੀ ਸਰਹੰਦ, ਅਕਿਰਤ ਕੌਰ, ਕੁਲਵਿੰਦਰ ਸਿੰਘ ਰਾਜੂ ਹੁਮਾਂਯੂਪੁਰ, ਕਲਵੀਰ ਸਿੰਘ ਖਵਾਜਾ ਪੀਰ ਕਲੋਨੀ, ਗੁਰਸੇਵਕ ਸਿੰਘ ਮਾਤਾ ਗੁਜਰੀ ਕਲੋਨੀ, ਗੁਰਮੁਖ ਸਿੰਘ ਜਖਵਾਲੀ, ਐਡਵੋਕੇਟ ਅਮਨਦੀਪ ਸਿੰਘ ਚੀਮਾ ਬਰਾਸ, ਗੁਰਵੰਤ ਸਿੰਘ, ਹਰਪ੍ਰੀਤ ਸਿੰਘ, ਹੈਪੀ ਤਲਾਣੀਆਂ, ਪਰਮਿੰਦਰ ਸਿੰਘ ਸਰਪੰਚ ਬਧੋਛੀ, ਦਵਿੰਦਰ ਸਿੰਘ ਨਹਿੰਗ ਜਸ਼ਨ ਪ੍ਰੀਤ ਸਿੰਘ ਮੱਲੀ, ਗੁਰਜੀਤ ਸਿੰਘ ਸਾਨੀ, ਕੁਲਜੀਤ ਸਿੰਘ, ਫ਼ਿਰੋਜ਼ਪੁਰ, ਨਰਿੰਦਰ ਸਿੰਘ ਕੈਲੇ, ਦਿਲਬਰ ਸਿੰਘ ਸਾਨੀਪੁਰ, ਦਮਨਜੋਤ ਸਿੰਘ ਜਲਵੇੜੀ ਗਹਿਲਾਂ, ਜੋਸਾ ਸਿੰਘ ਖਾਨਪੁਰ, ਜਸਵਿੰਦਰ ਸਿੰਘ ਪੰਚ ਖਾਨਪੁਰ, ਸੁਖਵਿੰਦਰ ਸਿੰਘ ਪੰਚ ਖਾਨਪੁਰ, ਜੋਗਿੰਦਰ ਸਿੰਘ ਖਾਨਪੁਰ, ਕੁਲਵਿੰਦਰ ਸਿੰਘ ਖਾਨਪੁਰ, ਹਰਚੰਦ ਸਿੰਘ ਖਾਨਪੁਰ, ਦਵਿੰਦਰ ਸਿੰਘ ਸ਼ੇਰਾ ਖਾਨਪੁਰ, ਦਲਵੀਰ ਸਿੰਘ ਖਾਨਪੁਰ, ਗੁਰਬਚਨ ਸਿੰਘ ਖਾਨਪੁਰ, ਰਮਨਦੀਪ ਸਿੰਘ ਤਲਾਣੀਆਂ, ਬਲਜੀਤ ਸਿੰਘ ਤਲਾਣੀਆਂ, ਬਲਜੀਤ ਸਿੰਘ ਖਾਲਸਾ ਸਰਹਿੰਦ ਮੌਜੂਦ ਸਨ।