ਕਾਂਗਰਸ ਦਫ਼ਤਰ ’ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ
ਕਾਂਗਰਸ ਦਫ਼ਤਰ ’ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ
Publish Date: Mon, 09 Mar 2026 05:29 PM (IST)
Updated Date: Mon, 09 Mar 2026 05:33 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਕੌਮਾਂਤਰੀ ਮਹਿਲਾ ਦਿਵਸ ਮੌਕੇ ਕਾਂਗਰਸ ਦਫ਼ਤਰ ਅਮਲੋਹ ਵਿਖੇ ਕਾਕਾ ਰਣਦੀਪ ਸਿੰਘ ਨਾਭਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਧਰਮਪਤਨੀ ਬੀਬਾ ਬਹਿਸ਼ਤਾ ਸਿੰਘ ਨਾਭਾ ਵੱਲੋਂ ਹਲਕਾ ਅਮਲੋਹ ਦੇ ਸਮੂਹ ਮਹਿਲਾ ਕਾਂਗਰਸ ਵਰਕਰਾਂ ਨਾਲ ਮਹਿਲਾ ਦਿਵਸ ਦੀ ਵਧਾਈ ਸਾਂਝੀ ਕਰਦਿਆਂ ਮਹਿਲਾ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਸਾਂਝੇ ਕੀਤੇ ਅਤੇ ਕਾਂਗਰਸ ਪਾਰਟੀ ਵੱਲੋਂ ਚੋਣਾਂ ਵਿਚ ਮਹਿਲਾਵਾਂ ਨੂੰ ਦਿੱਤੇ ਅਧਿਕਾਰਾਂ ਉੱਤੇ ਚਾਨਣਾ ਪਾਉਂਦਿਆਂ, ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਹਰ ਇਕ ਮਹਿਲਾ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਯਾਦ ਕਰਵਾਇਆ ਅਤੇ ਹਰ ਇਕ ਮਹਿਲਾ ਨੂੰ 4 ਸਾਲਾਂ ਦੇ 48000 ਰੁਪਏ ਦੇਣ ਦੀ ਮੰਗ ਕੀਤੀ। ਇਸ ਮੌਕੇ ਨੀਲਮ ਰਾਣੀ ਮੀਤ ਪ੍ਰਧਾਨ ਪੰਜਾਬ ਮਹਿਲਾ ਕਾਂਗਰਸ ਸ਼ਸ਼ੀ ਸ਼ਰਮਾ ਨੀਤੂ ਸਿੰਘੀ, ਕੌਂਸਲਰ ਪੂਨਮ ਜਿੰਦਲ, ਪੂਨਮ ਗੋਸਾਈ ਕੁਲਵਿੰਦਰ ਕੌਰ ਲਾਡਪੁਰ, ਸਿਮਰਨ ਬਰੌਗਾ, ਪਰਮਜੀਤ ਕੌਰ ਬਰੌਗਾ ਦਲਜੀਤ ਕੌਰ ਮੈਬਰ ਬਲਾਕ ਸੰਮਤੀ, ਰਣਜੀਤ ਕੌਰ ਰਾਣੀ, ਰਾਜਵਿੰਦਰ ਕੌਰ ਭੱਦਲਥੂਹਾ, ਨੈਨਸ਼ੀ, ਹਰਮਿੰਦਰ ਕੌਰ ਪ੍ਰਧਾਨ ਸ਼ਹਿਰੀ, ਬਲਵਿੰਦਰ ਕੌਰ ਸਾਬਕਾ ਕੌਂਸਲਰ, ਕ੍ਰਿਸ਼ਨਾ ਕੌਰ ਸ਼ਾਹਪੁਰ, ਪਵਨਦੀਪ ਕੌਰ ਧਰਮਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾ ਕਾਂਗਰਸ ਵਰਕਰ ਮੌਜੂਦ ਸਨ।