ਬੱਚਿਆਂ ਨੂੰ ਧਾਗੇ ਨਾਲ ਪਤੰਗ ਉਡਾਉਣ ਲਈ ਕੀਤਾ ਪ੍ਰੇਰਿਤ
ਧਾਗੇ ਨਾਲ ਪਤੰਗ ਉਡਾਉਣ ਲਈ ਪ੍ਰੇਰਿਤ ਕੀਤਾ
Publish Date: Thu, 22 Jan 2026 06:23 PM (IST)
Updated Date: Thu, 22 Jan 2026 06:24 PM (IST)
ਫ਼ੋਟੋ ਫ਼ਾਈਲ : 12 ਬਸੀ ਪਠਾਣਾਂ ਵਿਖੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਬੱਚਿਆਂ ਨੂੰ ਧਾਗੇ ਨਾਲ ਪਤੰਗ ਉਡਾਉਣ ਲਈ ਪ੍ਰੇਰਿਤ ਕਰਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ਼੍ਰੋਮਣੀ ਅਕਾਲੀ ਦਲ ਆਗੂ ਤੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਨੇ ਸ਼ਹਿਰ ਵਾਸੀਆਂ ਨੂੰ ਬਸੰਤ ਪੰਚਮੀ ਉਤਸਵ ਦੀ ਵਧਾਈ ਦਿੱਤੀ ਹੈ। ਉਨ੍ਹਾਂ ਬੱਚਿਆਂ ਨੂੰ ਆਮ ਧਾਗੇ ਨਾਲ ਪਤੰਗ ਉਡਾਉਣ ਲਈ ਪ੍ਰੇਰਿਤ ਕੀਤਾ ਤੇ ਦੱਸਿਆ ਕਿ ਚਾਇਨਾ ਡੋਰ ਬਹੁਤ ਹੀ ਖਤਰਨਾਕ ਹੈ, ਇਸ ਨਾਲ ਪੰਛੀ ਹੀ ਨਹੀਂ ਵੱਡੀ ਗਿਣਤੀ ਵਿਚ ਲੋਕ ਵੀ ਜ਼ਖਮੀ ਹੋ ਰਹੇ ਹਨ। ਉਨ੍ਹਾਂ ਮਾਪਿਆਂ ਨੂੰ ਬੱਚਿਆਂ ਨੂੰ ਚਾਈਨਾ ਡੋਰ ਖਰੀਦਣ ਲਈ ਪੈਸੇ ਨਾ ਦੇਣ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ਦੀਵਾਲ ਕੁਮਾਰ ਹੈਰੀ, ਡਾਕਟਰ ਦਿਵੇਸ ਕੁਮਾਰ, ਪ੍ਰਿਤਿਸ਼,ਮਨੀ ਮਹਿਰਾ ਆਦਿ ਮੌਜੂਦ ਸਨ।