ਭਾਰਤੀ ਗਿਆਨ ਵਿਗਿਆਨ ਸੰਸਥਾ ਨੇ ਸਕੂਲਾਂ ’ਚ ਜ਼ਰੂਰਤ ਦਾ ਸਮਾਨ ਵੰਡਿਆ
ਭਾਰਤੀ ਗਿਆਨ ਵਿਗਿਆਨ ਸੰਸਥਾ ਨੇ ਸਕੂਲਾਂ ’ਚ ਜ਼ਰੂਰਤ ਦਾ ਸਮਾਨ ਵੰਡਿਆ
Publish Date: Fri, 09 Jan 2026 05:07 PM (IST)
Updated Date: Fri, 09 Jan 2026 05:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਰਤੀ ਗਿਆਨ ਵਿਗਿਆਨ ਸੰਸਥਾ ਵੱਲੋਂ ਹਮਾਯੁੰਪੁਰ, ਸਰਹਿੰਦ ਦੇ ਤਿੰਨ ਸਕੂਲਾਂ ਨੂੰ ਜ਼ਰੂਰਤਮੰਦ ਵਿਦਿਆਰਥੀਆਂ ਲਈ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਗਿਆ। ਵਾਰਡ ਨੰਬਰ 10 ਦੇ ਕੌਂਸਲਰ ਅਤੇ ਓਬੀਸੀ ਸੈਲ ਦੇ ਚੇਅਰਮੈਨ ਗੁਲਸ਼ਨ ਰਾਏ ਬੋਬੀ ਨੇ ਦੱਸਿਆ ਕਿ ਹੁਣ ਇਸ ਸੰਸਥਾ ਨੂੰ ਸ਼ਹੀਦਾਂ ਦੀ ਪਵਿੱਤਰ ਧਰਤੀ ਸਰਹਿੰਦ ‘ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜੋ ਸਾਡੇ ਲਈ ਮਾਣ ਦੀ ਗੱਲ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸੰਜੇ ਅਤੇ ਵਾਇਸ ਚੇਅਰਮੈਨ ਆਸ਼ਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਨਾਲ-ਨਾਲ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਮਿਲਣੀਆਂ ਬਹੁਤ ਜ਼ਰੂਰੀ ਹਨ। ਇਸ ਮੌਕੇ ਕੌਂਸਲਰ ਪ੍ਰਵੀਨ ਕੁਮਾਰੀ, ਅੰਮ੍ਰਿਤਪਾਲ ਸਿੰਘ ਜੱਗੀ, ਮਨਦੀਪ ਸਿੰਘਲਾ ਭੀਮਾ, ਓਮ ਪ੍ਰਕਾਸ਼, ਅਵਿਨਾਸ਼ ਕੌਰ, ਨੀਰਜ ਆਸਟਾ, ਮਨਦੀਪ ਕੌਰ, ਬੂਟਾ ਸਿੰਘ, ਤੇਜ ਬੰਸ ਸਿੰਘ, ਚੰਚਲ ਸ਼ਰਮਾ, ਨਵਰੂਪ ਕੌਰ, ਸਤਿੰਦਰ ਕੌਰ, ਜਸਪਾਲ ਕੌਰ, ਹਰਪ੍ਰੀਤ ਕੌਰ, ਜਗਤਾਰ ਸਿੰਘ ਆਦਿ ਮੌਜੂਦ ਸਨ।