ਆਈਡੀਬੀਆਈ ਬੈਂਕ ਨੇ ਜ਼ਿਲ੍ਹਾ ਹਸਪਤਾਲ ਨੂੰ ਆਰਓ ਤੇ ਵਾਟਰ ਕੂਲਰ ਭੇਂਟ ਕੀਤੇ
ਆਈਡੀਬੀਆਈ ਬੈਂਕ ਨੇ ਜ਼ਿਲ੍ਹਾ ਹਸਪਤਾਲ ਨੂੰ ਆਰਓ ਅਤੇ ਵਾਟਰ ਕੂਲਰ ਭੇਂਟ ਕੀਤੇ
Publish Date: Wed, 25 Feb 2026 05:04 PM (IST)
Updated Date: Wed, 25 Feb 2026 05:07 PM (IST)

ਪਰਦੀਪ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਆਈਡੀਬੀਆਈ ਬੈਂਕ ਦੀ ਬਸੀ ਰੋਡ ਸਰਹਿੰਦ ਬਰਾਂਚ ਨੇ ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿਚ ਮਰੀਜ਼ਾਂ ਦੀ ਸਹੂਲਤ ਲਈ ਸੀਐਸਆਰ ਸਕੀਮ ਦੇ ਦੂਜੇ ਚਰਨ ਅਧੀਨ ਲਗਭਗ 2.86 ਲੱਖ ਰੁਪਏ ਮੁੱਲ ਦਾ ਸਮਾਨ ਭੇਂਟ ਕੀਤਾ। ਇਸ ਵਿਚ 150 ਲੀਟਰ ਦਾ ਵਾਟਰ ਕੂਲਰ, ਆਰਓ ਸਿਸਟਮ ਤੇ ਹਸਪਤਾਲ ਲਈ ਗਲੋ ਸ਼ਾਈਨ ਬੋਰਡ ਸ਼ਾਮਲ ਹੈ। ਇਹ ਸਮਾਨ ਬੈਂਕ ਦੇ ਸੀਨੀਅਰ ਰੀਜਨਲ ਹੈਡ ਮੋਹਿਤ ਮਨੋਹਰ ਸਿੰਨਹਾ, ਸਹਾਇਕ ਜਨਰਲ ਮੈਨੇਜਰ ਬਿਪਨ ਕੁਮਾਰ ਜੈਨ ਅਤੇ ਸਹਾਇਕ ਮੈਨੇਜਰ ਅਨੁਜ ਲਾਲ ਨੇ ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਨੂੰ ਸੌਂਪਿਆ। ਮੋਹਿਤ ਮਨੋਹਰ ਸਿੰਨਹਾ ਨੇ ਦੱਸਿਆ ਕਿ ਪਹਿਲੇ ਚਰਨ ਵਿਚ ਵੀ ਬੈਂਕ ਨੇ ਹਸਪਤਾਲ ਆਊਟਰੀਚ ਪ੍ਰੋਗਰਾਮ ਤਹਿਤ 2.90 ਲੱਖ ਰੁਪਏ ਦੀ ਲਾਗਤ ਨਾਲ ਕਮਰਸ਼ੀਅਲ ਵਾਸ਼ਿੰਗ ਮਸ਼ੀਨ, ਰੈਕ ਅਤੇ ਕੁਰਸੀਆਂ/ਬੈਂਚ ਭੇਂਟ ਕੀਤੇ ਸਨ। ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਨੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੋਗਦਾਨ ਸਲਾਘਾਯੋਗ ਹੈ ਅਤੇ ਇਸ ਨਾਲ ਮਰੀਜ਼ਾਂ ਨੂੰ ਵਧੇਰੇ ਸਹੂਲਤ ਮਿਲੇਗੀ। ਇਸ ਮੌਕੇ ਦੰਦਾਂ ਦੇ ਮਾਹਰ ਡਾ. ਸਤਨਾਮ ਸਿੰਘ ਬੰਗਾ, ਚਮੜੀ ਰੋਗਾਂ ਦੇ ਮਾਹਰ ਡਾ. ਹਰਪ੍ਰੀਤ ਕੌਰ, ਚੀਫ ਫਾਰਮੇਸੀ ਅਫ਼ਸਰ ਸੰਦੀਪ ਸਿੰਘ, ਕੁਲਵਿੰਦਰ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ ਅਤੇ ਅਮਨਪ੍ਰੀਤ ਸਿੰਘ ਸਮੇਤ ਹੋਰ ਮੌਜੂਦ ਸਨ।