ਪਲਾਟ ਦੇਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਮਾਮਲੇ ਚ ਪਤੀ ਪਤਨੀ, ਪਿਉ ਪੁੱਤ ਸਣੇ 4 ਨਾਮਜ਼ਦ
ਫਤਿਹਗੜ ਸਾਹਿਬ ਪੁਲਿਸ ਨੇ ਪਲਾਟ ਦੇਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਦੇ ਮਾਮਲੇ 'ਚ ਦਰਜ ਕੀਤੇ ਕੇਸ ਵਿੱਚ ਪਤੀ ਪਤਨੀ ਤੇ ਪਿਓ ਪੁੱਤ ਸਣੇ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਉਪਰੋਕਤ ਕਾਰਵਾਈ ਸ਼ਰਨਜੀਤ ਸਿੰਘ ਪੁੱਤਰ ਹਰਦਮ ਸਿੰਘ ਧੀਮਾਨ ਵਾਸੀ ਸਰਹਿੰਦ ਦੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
Publish Date: Sun, 07 Jun 2026 06:04 PM (IST)
Updated Date: Sun, 07 Jun 2026 06:07 PM (IST)
ਫਤਿਹਗੜ੍ਹ ਸਾਹਿਬ, ਪੰਜਾਬੀ ਜਾਗਰਣ, ਪੱਤਰ ਪ੍ਰੇਰਕ- ਫਤਿਹਗੜ ਸਾਹਿਬ ਪੁਲਿਸ ਨੇ ਪਲਾਟ ਦੇਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਦੇ ਮਾਮਲੇ 'ਚ ਦਰਜ ਕੀਤੇ ਕੇਸ ਵਿੱਚ ਪਤੀ ਪਤਨੀ ਤੇ ਪਿਓ ਪੁੱਤ ਸਣੇ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਉਪਰੋਕਤ ਕਾਰਵਾਈ ਸ਼ਰਨਜੀਤ ਸਿੰਘ ਪੁੱਤਰ ਹਰਦਮ ਸਿੰਘ ਧੀਮਾਨ ਵਾਸੀ ਸਰਹਿੰਦ ਦੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਮੁੱਦਈ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਸੀ ਕਿ ਮਨਮੋਹਨ ਸਿੰਘ ਪੁੱਤਰ ਜਰਨੈਲ ਸਿੰਘ, ਹਰਪਰੀਤ ਕੌਰ ਪਤਨੀ ਮਨਮੋਹਨ ਸਿੰਘ ਵਾਸੀ ਮੁਹਾਲੀ ਅਤੇ ਹਰਵਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਤੇ ਸਨੀ ਪੁੱਤਰ ਹਰਵਿੰਦਰ ਸਿੰਘ ਵਾਸੀਆਨ ਸਰਹਿੰਦ ਨੇ ਤਹਿਸੀਲ ਖਰੜ, ਜ਼ਿਲਾ ਮੁਹਾਲੀ ਅਧੀਨ ਪੈਂਦੇ ਪਿੰਡ ਭਾਗੋਮਾਜਰਾ ਵਿਖੇ ਪਲਾਟ ਦੇਣ ਲਈ ਪਹਿਲਾਂ ਖੁਦ ਨੂੰ ਕਲੋਨੀ ਦਾ ਮਾਲਕ ਦੱਸਿਆ ਤੇ ਫਿਰ ਇੱਕ ਫਰਜੀ ਬਿਆਨੇ ਦੇ ਆਧਾਰ ਤੇ ਉਸ ਨਾਲ 57 ਲੱਖ 3 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਦੀ ਜ਼ਿੰਮੇਵਾਰੀ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੂੰ ਦਿੱਤੀ ਗਈ ਹੈ।