ਪਤਨੀ ਨੂੰ ਤੰਗ ਕਰਨ ਦੇ ਦੋਸ਼ ਹੇਠ ਪਤੀ ਨਾਮਜ਼ਦ
ਪਤਨੀ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਹੇਠ ਪਤੀ ਨਾਮਜ਼ਦ
Publish Date: Sun, 01 Feb 2026 04:49 PM (IST)
Updated Date: Sun, 01 Feb 2026 04:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਬਡਾਲੀ ਆਲਾ ਸਿੰਘ ਪੁਲਿਸ ਨੇ ਪਤਨੀ ਨੂੰ ਤੰਗ ਕਰਨ ਦੇ ਦੋਸ਼ ਹੇਠ ਪਤੀ ਨੂੰ ਨਾਮਜ਼ਦ ਕੀਤਾ ਹੈ। ਉਪਰੋਕਤ ਕਾਰਵਾਈ ਵੂਮੈਨ ਸੈਲ ਫਤਹਿਗੜ੍ਹ ਸਾਹਿਬ ਵਲੋਂ ਪਤਨੀ ਦੀ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ ਜਿਸ ਵਿਚ ਪਤਨੀ ਨੇ ਪਤੀ ਬਰਿੰਦਰ ਸਿੰਘ ਤੇ ਸਹੁਰਾ ਪਰਿਵਾਰ ਵਲੋਂ ਦਾਜ ਲਈ ਤੰਗ ਕਰਨ ਤੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਸੀ।