ਸ਼ਰਧਾਲੂਆਂ ਨੇ ਲਿਆ ਸ਼੍ਰੀਮਦ ਭਾਗਵਤ ਕਥਾ ਦਾ ਅਨੰਦ
ਬਸੀ ਪਠਾਣਾਂ ’ਚ ਸੈਂਕੜੇ ਸ਼ਰਧਾਲੂਆਂ ਨੇ ਲਿਆ ਸ਼੍ਰੀਮਦ ਭਾਗਵਤ ਕਥਾ ਦਾ ਅਨੰਦ
Publish Date: Thu, 09 Apr 2026 08:29 PM (IST)
Updated Date: Fri, 10 Apr 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਰਾਧਾ ਮਾਧਵ ਮੰਦਰ ਪ੍ਰਬਧੰਕ ਕਮੇਟੀ ਵੱਲੋਂ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ। ਜਿਸ ਵਿਚ ਸੈਂਕੜੇ ਦੀ ਗਿਣਤੀ ਵਿਚ ਪੁੱਜੇ ਸ਼ਰਧਾਲੂਆਂ ਨੇ ਕਥਾ ਦਾ ਅਨੰਦ ਲਿਆ। ਪਟਿਆਲੇ ਤੋਂ ਆਏ ਕਥਾ ਵਾਚਕ ਸੰਜੀਵ ਗੁਰੂ ਨੇ ਭਗਵਾਨ ਦੀ ਕਥਾ ਸੁਣਨ ਦਾ ਮਹੱਤਵ ਦੱਸਿਆ ਅਤੇ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਭਾਰਤੀ ਜਨਤਾ ਪਾਰਟੀ ਐੱਸਸੀ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿੱਕੀ ਰਾਏ, ਸਮਾਜ-ਸੇਵੀ ਰਾਮ ਕ੍ਰਿਸ਼ਨ ਚੁੱਘ ਅਤੇ ਸੰਸਕਾਰ ਜਾਗ੍ਰਿਤੀ ਸੁਸਾਇਟੀ ਦੇ ਪ੍ਰਧਾਨ ਕਰਮ ਚੰਦ ਬੱਤਰਾ ਨੇ ਵੀ ਭਗਵਾਨ ਦੇ ਦਰਬਾਰ ਵਿਚ ਹਾਜ਼ਰੀ ਭਰੀ। ਉਨ੍ਹਾਂ ਪ੍ਰਬੰਧਕਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਜਿੰਦਰ ਭਨੋਟ, ਪੰਡਿਤ ਹੇਮੰਤ ਪਾਠਕ, ਸ਼੍ਰੀ ਬਾਂਕੇ ਬਾਬਾ ਸ਼੍ਰੀ ਧਾਮ ਵਰਿੰਦਾਵਨ ਵਾਲ਼ੇ, ਸ਼੍ਰੀ ਸੱਚਿਦਾਨੰਦ ਚੇਤਨ ਸਰਸਵਤੀ ਜੀ ਮਹਾਰਾਜ, ਮੁੱਖ ਯਜਮਾਨ ਵਿਸ਼ਾਲ ਸਿੰਗਲਾ, ਪੰਡਿਤ ਕ੍ਰਿਸ਼ਨ ਗੋਪਾਲ ਮੌਦਗਿਲ, ਮੋਹਿਤ ਝੰਜੀ, ਵਿਜੇ ਸ਼ਰਮਾ, ਮਨੀਸ਼ ਸ਼ਰਮਾ, ਉਦੇ ਧੀਮਾਨ, ਰਾਜਨ ਭੱਲਾ ਨਾਲ ਹੋਰ ਸ਼ਰਧਾਲੂ ਵੀ ਮੌਜੂਦ ਸਨ।