ਸ਼ਹੀਦੀ ਸਭਾ ਤੇ ਸੇਵਾਵਾਂ ਨਿਭਾਉਣ ਵਾਲਿਆਂ ਦਾ ਸਨਮਾਨ
ਸ਼ਹੀਦੀ ਸਭਾ ਤੇ ਸੇਵਾਵਾਂ ਨਿਭਾਉਣ ਵਾਲਿਆਂ ਦਾ ਸਨਮਾਨ
Publish Date: Wed, 14 Jan 2026 05:45 PM (IST)
Updated Date: Wed, 14 Jan 2026 05:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਗੁਰਦੁਆਰਾ ਯਾਦਗਾਰ ਬਾਬਾ ਮੋਤੀ ਰਾਮ ਮਹਿਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੇਵਾ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਵੱਲੋਂ ਸਨਮਾਨ ਕੀਤਾ ਗਿਆ। ਚੇਅਰਮੈਨ ਨਿਰਮਲ ਸਿੰਘ ਤੇ ਟਰੱਸਟੀਆਂ ਨੇ ਕਿਹਾ ਕਿ ਸ਼ਹੀਦੀ ਸਭਾ ਵਿਚ ਸੰਗਤਾਂ ਦੀਆਂ ਸੇਵਾਵਾਂ ਨਿਰਵਿਘਨ 22 ਦਸੰਬਰ ਤੋਂ 29 ਦਸੰਬਰ ਤੱਕ ਦਿਨ ਰਾਤ ਜਾਰੀ ਰਹੀਆਂ ਅਤੇ ਰਾਗੀ, ਢਾਡੀ ਤੇ ਕੀਰਤਨੀਏ ਜਥਿਆਂ ਨੇ ਜਿਥੇ ਸੰਗਤਾਂ ਨੂੰ ਸ਼ਹੀਦੀ ਸਾਕੇ ਨਾਲ ਜੋੜਿਆ ਉਥੇ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਚੇਅਰਮੈਨ ਨਿਰਮਲ ਸਿੰਘ ਐੱਸਐੱਸ ਨੇ ਟਰੱਸਟੀਆਂ, ਸੇਵਾਦਾਰਾਂ ਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ। ਚੇਅਰਮੈਨ ਤੇ ਟਰੱਸਟੀਆਂ ਨੇ ਸੰਗਤਾਂ ਨੂੰ 9 ਫਰਵਰੀ ਨੂੰ ਪੰਜੋਖਰਾ ਸਾਹਿਬ (ਅੰਬਾਲਾ ਹਰਿਆਣਾ) ਤੋ ਗੁਰਦੁਆਰਾ ਸ਼ਹੀਦ ਬਾਬਾ ਮੋਤੀ ਮਹਿਰਾ ਸ੍ਰੀ ਫਤਹਿਗੜ੍ਹ ਸਾਹਿਬ ਨੂੰ ਚੱਲਣ ਵਾਲੇ ਨਗਰ ਕੀਰਤਨ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਨਮਾਨਿਤ ਹੋਣ ਵਾਲਿਆਂ ਵਿਚ ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਰਾਜਕੁਮਾਰ ਪਾਤੜਾਂ, ਅਮੀਚੰਦ ਮਾਛੀਵਾੜਾ, ਗੁਰਚਰਨ ਸਿੰਘ ਧਨੋਲਾ, ਕੈਪਟਨ ਤਰਸੇਮ ਸਿੰਘ ਅਲੂਣਾ ਮਿਆਨਾ, ਮਹਿੰਦਰ ਸਿੰਘ ਮੋਰਿੰਡਾ, ਬਲਦੇਵ ਸਿੰਘ ਲੁਹਾਰਾ, ਪਰਮਜੀਤ ਸਿੰਘ ਖੰਨਾ, ਮਹਿੰਦਰ ਸਿੰਘ ਖੰਨਾ, ਸੰਦੀਪ ਕੌਰ ਚੰਡੀਗੜ੍ਹ, ਜੋਗਿੰਦਰਪਾਲ ਸਿੰਘ, ਕੁਲਦੀਪ ਸਿੰਘ ਜੇ ਈ, ਬੀਰਦੇਵਿੰਦਰ ਸਿੰਘ, ਸੁੱਚਾ ਸਿੰਘ ਮਡੋਲੀ, ਰਾਮ ਸਿੰਘ ਨੰਡਿਆਲੀ, ਕਰਮ ਸਿੰਘ, ਮੈਨੇਜਰ ਨਵਜੋਤ ਸਿੰਘ, ਜਸਬੀਰ ਸਿੰਘ ਜੱਸੀ, ਤਰਸੇਮ ਸਿੰਘ, ਜਗਜੀਤ ਸਿੰਘ ਲੁਹਾਰਾ, ਜ਼ੋਗਾ ਸਿੰਘ ਆਦਿ ਸ਼ਾਮਲ ਸਨ।