ਮਾਨ ਸਰਕਾਰ ਨੇ ਬਿਨ੍ਹਾਂ ਵਿਤਕਰੇ ਤੋਂ ਪਿੰਡਾਂ ਤੇ ਸ਼ਹਿਰ ’ਚ ਕਰਵਾਏ ਵਿਕਾਸ ਕਾਰਜ : ਰਾਏ
ਮਾਨ ਸਰਕਾਰ ਨੇ ਬਿਨ੍ਹਾਂ ਵਿਤਕਰੇ ਤੋਂ ਪਿੰਡਾਂ ਅਤੇ ਸ਼ਹਿਰ ’ਚ ਕਰਵਾਏ ਵਿਕਾਸ ਕਾਰਜ : ਰਾਏ
Publish Date: Sun, 08 Mar 2026 04:28 PM (IST)
Updated Date: Sun, 08 Mar 2026 04:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਧਾਇਕ ਲਖਬੀਰ ਸਿੰਘ ਰਾਏ ਨੇ ਕਰੀਬ 23. 70 ਲੱਖ ਰੁਪਏ ਦੀ ਲਾਗਤ ਨਾਲ ਲਗਭਗ 23 ਕਿੱਲੋਮੀਟਰ ਲੰਬੀ ਬਣਨ ਵਾਲੀ ਚੁੰਨੀ, ਸਰਹਿੰਦ ਰੋਡ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਵੀਨੀਕਰਨ ਨਾਲ ਜਿੱਥੇ ਆਵਾਜਾਈ ਸੁਚਾਰੂ ਢੰਗ ਨਾਲ ਚੱਲੇਗੀ ਉੱਥੇ ਮੋਹਾਲੀ ਚੰਡੀਗੜ੍ਹ ਤੱਕ ਜਾਣ ਵਾਲੇ ਲੋਕ ਹੋਰ ਵਧੇਰੇ ਸੁਖਾਵੇਂ ਮਾਹੌਲ ਵਿਚ ਸਫ਼ਰ ਦਾ ਅਨੰਦ ਮਾਣ ਸਕਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਅਤੇ ਸ਼ਹਿਰ ਦੀਆਂ ਸੜਕਾਂ ਦੇ ਵਿਕਾਸ ਲਈ ਬਿਨਾਂ ਕਿਸੇ ਵਿਤਕਰੇ ਤੋਂ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਨਾਲ ਵਿਕਾਸ ਕਾਰਜ਼ ਤੇਜ਼਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਇਨ੍ਹਾਂ ਕਾਰਜਾਂ ਨਾਲ ਨਾ ਸਿਰਫ਼ ਟ੍ਰੈਫਿਕ ਪ੍ਰਬੰਧਨ ਸੁਧਰੇਗਾ, ਸਗੋਂ ਇਲਾਕੇ ਦੀ ਸੂਰਤ ਵੀ ਨਿਖਰੇਗੀ। ਇਸ ਮੌਕੇ ਦਿਲਪ੍ਰੀਤ ਭੱਟੀ, ਕੁਲਵਿੰਦਰ ਡੇਰਾ, ਰਮੇਸ਼ ਸੋਨੂੰ, ਐਡਵੋਕੇਟ ਕੰਵਰਵੀਰ ਰਾਏ, ਗੁਰਬੀਰ ਜੱਲਾ, ਸਤਵੀਰ ਜੱਲਾ, ਬੰਟੀ ਸੈਣੀ, ਹਿਤੇਸ਼ ਉੱਪਲ, ਵਿਕਰਮ ਸਿੰਘ ਆਦਿ ਵੀ ਮੌਜੂਦ ਸਨ।