ਸਿਹਤ ਵਿਭਾਗ ਨੇ ਕੁਸ਼ਟ ਆਸ਼ਰਮ ਵਿਖੇ ਦਵਾਈਆਂ ਤੇ ਲੋੜੀਂਦਾ ਸਮਾਨ ਵੰਡਿਆ
ਸਿਹਤ ਵਿਭਾਗ ਨੇ ਕੁਸ਼ਟ ਆਸ਼ਰਮ ਵਿਖੇ ਦਵਾਈਆਂ ਤੇ ਲੋੜੀਂਦਾ ਸਮਾਨ ਵੰਡਿਆ
Publish Date: Thu, 05 Feb 2026 05:31 PM (IST)
Updated Date: Thu, 05 Feb 2026 05:32 PM (IST)

ਫ਼ਾਈਲ : 6 ਸਮਾਨ ਤੇ ਦਵਾਈਆਂ ਦੀ ਵੰਡ ਕਰਦੇ ਹੋਏ ਡਾ. ਹਰਪ੍ਰੀਤ ਕੌਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ‘ਨੈਸ਼ਨਲ ਲੈਪਰੋਸੀ ਅਰੈਡੀਕੇਸ਼ਨ ਪ੍ਰੋਗਰਾਮ’ ਤਹਿਤ ਜ਼ਿਲ੍ਹਾ ਲੈਪਰੋਸੀ ਅਫਸਰ-ਕਮ ਚਮੜੀ ਰੋਗਾਂ ਦੇ ਮਾਹਰ ਡਾ. ਹਰਪ੍ਰੀਤ ਕੌਰ ਵੱਲੋਂ ਕੁਸ਼ਟ ਆਸ਼ਰਮ, ਸੇਖੂਪੁਰਾ, ਸਰਹਿੰਦ ਵਿਖੇ ਰਹਿ ਰਹੇ ਕੁਸ਼ਟ ਰੋਗੀਆਂ ਨੂੰ ਘਰੇਲੂ ਵਰਤੋਂ ਵਿੱਚ ਆਉਣ ਵਾਲੇ ਸਮਾਨ ,ਸਪੋਰਟਿਵ ਮੈਡੀਸਨ, ਅੱਖਾਂ ਦੀ ਸੰਭਾਲ ਲਈ ਐਨਕਾਂ, ਜਖਮਾਂ ਦੀ ਸਾਂਭ ਸੰਭਾਲ ਲਈ ਅਲਸਰ ਕਿਟ, ਹੱਥਾਂ ਦੀ ਐਕਸਰਸਾਈਜ਼ ਲਈ ਸਪੰਜ਼ਿੰਗ ਬਾਲ ਚਮੜੀ ਦੀ ਦੇਖਭਾਲ ਲਈ ਵੈਸ਼ਲੀਨ ,ਰੇਗਮਾਰ ,ਕਾਟਨ ਬੰਡਲ ਅਤੇ ਟਬ ਆਦਿ ਦੀ ਵੰਡ ਕੀਤੀ ਅਤੇ ਉਨ੍ਹਾਂ ਨੂੰ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਆਸ਼ਰਮ ਵਿਚਲੇ ਰੋਗੀਆਂ ਦੀ ਵਿਸ਼ੇਸ਼ ਮੈਡੀਕਲ ਜਾਂਚ ਕੀਤੀ ਅਤੇ ਜਾਂਚ ਕਰਕੇ ਲੋੜੀਂਦੀਆਂ ਦਵਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਚਮੜੀ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਵੀ ਕੀਤਾ। ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹਾ ਹਸਪਤਾਲ ਵਿੱਚ 24 ਘੰਟੇ ਐਮਰਜੈਂਸੀ ਸਿਹਤ ਸੇਵਾਵਾਂ ਉਪਲਬਧ ਹਨ ਲੋੜ ਪੈਣ ਤੇ ਉਹ ਕਿਸੇ ਸਮੇਂ ਵੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ,ਨਾਨ ਮੈਡੀਕਲ ਸੁਪਰਵਾਈਜ਼ਰ ਜਸਵਿੰਦਰ ਕੌਰ ਅਤੇ ਕੁਸ਼ਟ ਰੋਗੀ ਆਦਿ ਹਾਜ਼ਰ ਸਨ।