ਹਰਿਆਣਵੀ ਨੌਜਵਾਨ ਦੀ ਸ਼ਰਮਨਾਕ ਕਰਤੂਤ : ਰਾਜਸਥਾਨ ਦੀ ਕੁੜੀ ਨਾਲ ਕੀਤਾ ਜਬਰ-ਜਨਾਹ, ਪੁਲਿਸ ਨੇ ਸਲਾਖਾਂ ਪਿੱਛੇ ਪਹੁੰਚਾਇਆ
ਫਤਿਹਗੜ੍ਹ ਸਾਹਿਬ ਪੁਲਿਸ ਨੇ ਰਾਜਸਥਾਨ ਦੀ ਨਬਾਲਗ ਲੜਕੀ ਨਾਲ ਜਬਰ ਜ਼ਨਾਹ ਦੇ ਦੋਸ਼ ਹੇਠ ਇੱਕ ਹਰਿਆਣਵੀ ਨੌਜਵਾਨ ਨੂੰ ਨਾਮਜ਼ਦ ਕੀਤਾ ਹੈ। ਉਪਰੋਕਤ ਕਾਰਵਾਈ ਪੀੜਤਾ ਦੀ ਸ਼ਿਕਾਇਤ ਦੇ ਅਧਾਰ ’ਤੇ ਅਮਲ ਵਿੱਚ ਲਿਆਂਦੀ ਗਈ ਹੈ। ਦੱਸਣਾ ਬਣਦਾ ਹੈ ਕਿ ਰਾਜਸਥਾਨ ਪੁਲਿਸ ਵਲੋਂ ਇਸ ਮਾਮਲੇ ਵਿੱਚ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
Publish Date: Thu, 05 Feb 2026 01:25 PM (IST)
Updated Date: Thu, 05 Feb 2026 01:28 PM (IST)
ਪੱਤਰ ਪ੍ਰੇਰਕ, ਫਤਿਹਗੜ੍ਹ ਸਾਹਿਬ। ਫਤਿਹਗੜ੍ਹ ਸਾਹਿਬ ਪੁਲਿਸ ਨੇ ਰਾਜਸਥਾਨ ਦੀ ਨਬਾਲਗ ਲੜਕੀ ਨਾਲ ਜਬਰ ਜ਼ਨਾਹ ਦੇ ਦੋਸ਼ ਹੇਠ ਇੱਕ ਹਰਿਆਣਵੀ ਨੌਜਵਾਨ ਨੂੰ ਨਾਮਜ਼ਦ ਕੀਤਾ ਹੈ। ਉਪਰੋਕਤ ਕਾਰਵਾਈ ਪੀੜਤਾ ਦੀ ਸ਼ਿਕਾਇਤ ਦੇ ਅਧਾਰ ’ਤੇ ਅਮਲ ਵਿੱਚ ਲਿਆਂਦੀ ਗਈ ਹੈ। ਦੱਸਣਾ ਬਣਦਾ ਹੈ ਕਿ ਰਾਜਸਥਾਨ ਪੁਲਿਸ ਵਲੋਂ ਇਸ ਮਾਮਲੇ ਵਿੱਚ ਜ਼ੀਰੋ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
ਦਸਵੀਂ ਜਮਾਤ ਦੀ ਵਿਦਿਆਰਥਣ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਉਮਰ 16 ਸਾਲ ਅੱਠ ਮਹੀਨੇ ਹੈ ਅਤੇ ਉਹ ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਆਪਣੇ ਮਾਪਿਆਂ ਨਾਲ ਰਹਿੰਦੀ ਸੀ। 15 ਸਤੰਬਰ 2025 ਨੂੰ ਉਸਨੇ ਆਪਣਾ ਘਰ ਛੱਡ ਦਿੱਤਾ ਅਤੇ ਜਤਿਨ ਕੁਮਾਰ ਵਾਸੀ ਕਰਨਾਲ (ਹਰਿਆਣਾ) ਉਸਨੂੰ ਦਿੱਲੀ ਤੋਂ ਫਤਿਹਗੜ੍ਹ ਸਾਹਿਬ ਲੈ ਆਇਆ। ਜਿਥੇ ਉਨ੍ਹਾਂ ਦੇ ਇੱਕ ਦੂਜੇ ਨਾਲ ਸਰੀਰਕ ਸੰਬੰਧ ਬਣੇ।
ਬੀਤੇ ਦਿਨੀਂ ਪੀੜਤਾ ਵੱਲੋਂ ਕਾਲ ਕਰਨ ’ਤੇ ਉਸ ਦਾ ਪਿਤਾ ਫਤਿਹਗੜ੍ਹ ਸਾਹਿਬ ਆਇਆ। ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਜਤਿਨ ਕੁਮਾਰ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।