ਹੈਪੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਦਾ ਕੰਮ ਸ਼ੁਰੂ ਕਰਵਾਇਆ
ਹੈਪੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਦਾ ਕੰਮ ਸ਼ੁਰੂ ਕਰਵਾਇਆ
Publish Date: Tue, 20 Jan 2026 05:00 PM (IST)
Updated Date: Tue, 20 Jan 2026 05:03 PM (IST)
ਫ਼ੋਟੋ ਫ਼ਾਈਲ : 2 ਬਸੀ ਪਠਾਣਾਂ ਦੇ ਮੁਹੱਲਾ ਕਿਲ੍ਹਾ ਵਿਖੇ ਨਜੀਰ ਮੁਹੰਮਦ ਦੇ ਮਕਾਨ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਕੌਂਸਲਰ ਹੈਪੀ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਅਕਾਲੀ ਆਗੂ ਤੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਵੱਲੋਂ ਮੁਹੱਲਾ ਕਿਲ੍ਹਾ ਦਾ ਦੌਰਾ ਕੀਤਾ ਗਿਆ। ਜਿੱਥੇ ਉਨ੍ਹਾਂ ਨਜ਼ੀਰ ਮੁਹੰਮਦ ਦੇ ਨਵੇਂ ਬਣਨ ਜਾ ਰਹੇ ਮਕਾਨ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ। ਹੈਪੀ ਨੇ ਦੱਸਿਆ ਕਿ ਨਜ਼ੀਰ ਮੁਹੰਮਦ ਦੇ ਮਕਾਨ ਦੀ ਹਾਲਤ ਕਾਫ਼ੀ ਖਸਤਾ ਸੀ ਜਿਸ ਦੇ ਮੁੜ ਨਿਰਮਾਣ ਲਈ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਫਾਰਮ ਭਰੇ ਗਏ ਸਨ। ਸਰਕਾਰ ਵੱਲੋਂ ਭੇਜੀ ਰਾਸ਼ੀ ਨਾਲ ਮਕਾਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ਮੌਕੇ ਨਜੀਰ ਮੁਹੰਮਦ ਨੇ ਕੌਂਸਲਰ ਹੈਪੀ ਦਾ ਸਨਮਾਨ ਕਰਨ ਦੇ ਨਾਲ ਨਾਲ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਦੀਵਾਲ ਕੁਮਾਰ ਹੈਰੀ, ਨਜ਼ੀਰ ਮੁਹੰਮਦ, ਭਾਗੋ ਬੇਗਮ, ਹਬੀਬ ਮੁਹੰਮਦ, ਤਰਮਬੀਰ ਸਿੰਘ, ਲਵਦੀਪ ਸਿੰਘ ਆਦਿ ਮੌਜੂਦ ਸਨ।