ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਨਾਤਨ ਧਰਮ ਮਹਾਵੀਰ ਮੰਦਰ ਚੈਰੀਟੇਬਲ ਟਰੱਸਟ ਸ਼੍ਰੀ ਰਾਮ ਮੰਦਿਰ, ਜੀਟੀ ਰੋਡ, ਲੋਹਾ ਨਗਰੀ ਵਿਖੇ ਸ਼੍ਰੀ ਹਨੂੰਮਾਨ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ਼ਹਿਰ ਦੀ ਪ੍ਰਸਿੱਧ ਧਾਰਮਿਕ ਸੰਸਥਾ ਸ਼੍ਰੀ ਸੁੰਦਰਕਾਂਡ ਸੇਵਾ ਮੰਡਲ ਵੱਲੋਂ ਪਵਿੱਤਰ ਸੁੰਦਰਕਾਂਡ ਦਾ ਪਾਠ ਕੀਤਾ ਗਿਆ। ਯਜਮਾਨ ਮੰਦਰ ਟਰੱਸਟ ਦੇ ਪ੍ਰਧਾਨ ਸੁਰੇਸ਼ ਸਿੰਗਲਾ ਬਬਲੀ ਤੇ ਆਸ਼ਾ ਸਿੰਗਲਾ, ਪਵਨ ਸ਼ਰਮਾ, ਦਰਸ਼ਨਾ ਸ਼ਰਮਾ ਅਤੇ ਸ਼ਸ਼ੀ ਸਿੰਗਲਾ ਨੇ ਮੰਦਿਰ ਦੇ ਪੁਜਾਰੀ ਆਚਾਰੀਆ ਪੰਡਿਤ ਸੱਤਿਆ ਪ੍ਰਕਾਸ਼ ਦੁਆਰਾ ਸ਼੍ਰੀ ਹਨੂੰਮਾਨ ਅਤੇ ਸ਼੍ਰੀ ਰਾਮਾਇਣ ਦੀ ਪੂਜਾ ਕੀਤੀ। ਇਸ ਮੌਕੇ ਮੰਡਲ ਦੇ ਸਰਪ੍ਰਸਤ ਅਰੁਣ ਸ਼ਰਮਾ, ਪ੍ਰਧਾਨ ਨਰਿੰਦਰ ਭਾਟੀਆ, ਪੂਜਾ ਮਿੱਤਲ, ਓਮ ਸੈਨ ਅਤੇ ਸ਼ੰਭੂ ਪ੍ਰਸਾਦ ਨੇ ਹਨੂੰਮਾਨ ਚਾਲੀਸਾ ਤੋਂ ਬਾਅਦ ਪਵਿੱਤਰ ਸ਼੍ਰੀ ਸੁੰਦਰਕਾਂਡ ਦਾ ਪਾਠ ਸ਼ੁਰੂ ਕੀਤਾ। ਭਜਨਾਂ ਨੂੰ ਸੁਣ ਕੇ ਭਗਤ ਖੁਸ਼ੀ ਨਾਲ ਨੱਚਣ ਲਗ ਗਏ। ਆਰਤੀ ਅਰਦਾਸ ਤੋਂ ਬਾਅਦ ਸੰਗਤ ’ਚ ਲੱਡੂ, ਟੌਫੀਆਂ, ਫਲ ਅਤੇ ਮਠਿਆਈਆਂ ਵੰਡੀਆਂ ਗਈਆਂ। ਇਸ ਮੌਕੇ ਪ੍ਰਧਾਨ ਸੁਰੇਸ਼ ਸਿੰਗਲਾ ਬਬਲੀ, ਪਵਨ ਸ਼ਰਮਾ ਸਿੰਗਾਪੁਰ, ਰਾਜੀਵ ਰਤਨ, ਰਜਿੰਦਰ ਜਿੰਦਲ, ਅਮਨ ਸ਼ਰਮਾ, ਅਰੁਣ ਮੜਕਣ, ਬਲਜਿੰਦਰ ਸਿੰਗਲਾ, ਅਭਿਜਿਤ ਸਿੰਗਲਾ, ਸ਼ਸ਼ੀ ਸਿੰਗਲਾ, ਆਸ਼ਾ ਸਿੰਗਲਾ, ਸੋਫੀਆ ਸਿੰਗਲਾ, ਆਸ਼ੀ ਜਿੰਦਲ, ਮਧੂ ਸਿੰਗਲਾ, ਰੇਣੂ ਚੰਨੀ, ਅੰਜੂ, ਰੀਟਾ ਮੋਦੀ, ਸਰੋਜ ਚੋਪੜਾ, ਸਵਰਨ ਕੁਮਾਰ, ਸਰੋਜ ਚੋਪੜਾ, ਉਮਾ ਪੂਰੀ, ਸਰਿਤਾ ਸਿੰਗਲਾ, ਮਨੀਸ਼ਾ ਮਿੱਤਲ, ਸਵਰਨ ਲਤਾ, ਮੀਨੂੰ ਗਰਗ, ਸੁਮਨ ਗੋਇਲ, ਸੁਨੀਤਾ ਸੱਗੜ, ਆਰਤੀ ਸਿੰਗਲਾ, ਮੰਡਲ ਸਰਪ੍ਰਸਤ ਅਰੁਣ ਸ਼ਰਮਾ, ਪ੍ਰਧਾਨ ਨਰਿੰਦਰ ਭਾਟੀਆ, ਓਮ ਸੈਨ, ਸ਼ੰਭੂ ਪ੍ਰਸਾਦ, ਰਜਿੰਦਰ ਕਪਲਿਸ਼, ਡਾ. ਕ੍ਰਿਸ਼ਨ ਭਾਰਦਵਾਜ, ਸਿਮਰਨਜੀਤ ਸਿੰਘ ਵਿੱਕੀ, ਸੰਜੇ ਗਰਗ, ਮਾਲਤੀ ਦੇਵੀ, ਮੋਨਿਕਾ ਭਾਟੀਆ, ਅਨੀਤਾ ਦੇਵੀ, ਮੋਤੀ ਦੇਵੀ, ਮੌਨਿਕਾ ਭਾਟੀਆ, ਗਾਯਤ੍ਰੀ ਦੇਵੀ, ਸੁਨੀਤਾ ਦੇਵੀ, ਮਾਸਟਰ ਜਗਪਾਲ ਤਲਵਾੜ, ਮਾਸਟਰ ਹਰਮਿੰਦਰ ਸਿੰਘ ਮਾਹੀ, ਮੋਨੂੰ ਮਹਿਤਾ, ਰੋਹਿਤ ਕੁਮਾਰ, ਪੰਡਿਤ ਮਮਲੇਸ਼ਵਰ ਪ੍ਰਸਾਦ ਤੋਂ ਇਲਾਵਾ ਆਸ-ਪਾਸ ਦੇ ਇਲਾਕੇ ਦੇ ਸ਼ਰਧਾਲੂ ਮੌਜੂਦ ਸਨ।