ਗੁਰਜੋਤ ਸਿੰਘ ਨੇ ਸਟੇਟ ਮੈਰਿਟ ’ਚ ਕੀਤਾ 16ਵਾਂ ਰੈਂਕ ਹਾਸਲ
ਗੁਰਜੋਤ ਸਿੰਘ ਨੇ ਸਟੇਟ ਮੈਰਿਟ ਵਿਚ ਕੀਤਾ 16ਵਾਂ ਰੈਂਕ ਹਾਸਲ
Publish Date: Tue, 14 Apr 2026 05:03 PM (IST)
Updated Date: Tue, 14 Apr 2026 05:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਜ਼ੀਦਪੁਰ ਨੌਗਾਵਾਂ ਦੇ ਵਿਦਿਆਰਥੀ ਗੁਰਜੋਤ ਸਿੰਘ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਵਿਚ ਬੋਰਡ ਵੱਲੋਂ ਜਾਰੀ ਕੀਤੀ ਗਈ ਸਟੇਟ ਮੈਰਿਟ ਸੂਚੀ ਵਿਚ 16ਵਾਂ ਰੈਂਕ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਜਗਦੀਸ਼ ਸਿੰਘ ਬੈਂਸ ਨੇ ਦੱਸਿਆ ਕਿ ਗੁਰਜੋਤ ਸਿੰਘ ਨੇ 600 ਵਿੱਚੋਂ 584 ਅੰਕ 97. 33 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ ਲਿਸਟ ਵਿਚ ਆਪਣਾ ਸਥਾਨ ਬਣਾਇਆ ਹੈ। ਉਨ੍ਹਾਂ ਦੱਸਿਆ ਕਿ 100 ਫ਼ੀਸਦੀ ਦੇ ਨਤੀਜੇ ਨਾਲ ਸਕੂਲ ਦੇ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ। ਇਕ ਵਿਸ਼ੇਸ਼ ਸਮਾਗਮ ਦੌਰਾਨ ਪ੍ਰਿੰਸੀਪਲ, ਸਟਾਫ ਮੈਂਬਰਜ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ, ਮੈਂਬਰਾਂ ਵੱਲੋਂ ਗੁਰਜੋਤ ਸਿੰਘ ਦੀ ਸਨਮਾਨ ਚਿੰਨ੍ਹ ਅਤੇ ਨਗਦ ਰਾਸ਼ੀ ਨਾਲ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਤੇ ਜਗਮੋਹਨ ਸਿੰਘ ਉਪ ਚੇਅਰਮੈਨ ਐਸਐਮਸੀ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ। ਇਸ ਮੌਕੇ ਵਿਦਿਆਰਥੀ ਦੇ ਮਾਤਾ ਪਿਤਾ, ਚੇਅਰਮੈਨ ਰਕੇਸ਼ ਕੁਮਾਰ, ਜਗਮੋਹਨ ਸਿੰਘ, ਤਰਸੇਮ ਸਿੰਘ, ਅਨਿਲ ਕੁਮਾਰ, ਰਜਵੰਤ ਕੌਰ, ਨਿਤਿਸ਼, ਅਮਨਦੀਪ ਕੌਰ, ਇੰਦਰਾ ਰਾਣੀ, ਅਮਰੀਕ ਸਿੰਘ, ਸੁਖਜੀਤ ਕੌਰ, ਜਸਵੰਤ ਸਿੰਘ, ਅਵਨਿੰਦਰ ਸਿੰਘ, ਮਨਦੀਪ ਕੌਰ, ਹਰਨੇਕ ਸਿੰਘ, ਪਰਮਿੰਦਰ ਕੌਰ, ਜਗਜੀਤ ਸਿੰਘ, ਸਿਮਰਨਜੀਤ ਅਤੇ ਕੁਲਦੀਪ ਸਿੰਘ ਮੌਜੂਦ ਸਨ।