ਗਰੀਨਫੀਲਡਜ਼ ਸਕੂਲ 10ਵੀਂ ਦਾ ਨਤੀਜਾ 100 ਫ਼ੀਸਦੀ
ਗਰੀਨਫੀਲਡਜ਼ ਸਕੂਲ ਦਸਵੀਂ ਦਾ ਨਤੀਜਾ 100 ਫ਼ੀਸਦੀ ਰਿਹਾ
Publish Date: Fri, 17 Apr 2026 07:02 PM (IST)
Updated Date: Sat, 18 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗਰੀਨਫੀਲਡਜ਼ ਸਕੂਲ ਸਰਹਿੰਦ ਦਸਵੀਂ ਦਾ ਨਤੀਜਾ 100 ਫ਼ੀਸਦੀ ਆਉਣ ’ਤੇ ਚੇਅਰਮੈਨ ਦੀਦਾਰ ਸਿੰਘ ਭੱਟੀ ਅਤੇ ਪ੍ਰਿੰਸੀਪਲ ਡਾ. ਸ਼ਾਲੂ ਰੰਧਾਵਾ ਨੇ ਬੱਚਿਆਂ ਨੂੰ ਅਤੇ ਮਾਪਿਆਂ ਨੂੰ ਵਧਾਈ ਦਿੱਤੀ । ਪਹਿਲੇ ਸਥਾਨ ਤੇ ਮਨਜੋਤ ਕੌਰ (93.2 ਫ਼ੀਸਦੀ), ਦੂਸਰੇ ਸਥਾਨ ਖੁਸ਼ਪ੍ਰੀਤ ਕੌਰ (88.8 ਫ਼ੀਸਦੀ ), ਤੀਸਰੇ ਸਥਾਨ ਤਨੀਸ਼ਾ ( 86 ਫ਼ੀਸਦੀ) ਰਹੇ। ਮਨਜੋਤ ਸਿੰਘ, ਦੀਪ ਕਮਲ ਅਤੇ ਜਸਮੀਤ ਕੌਰ ਰੰਧਾਵਾ ਨੇ ਵੀ ਚੰਗੇ ਨੰਬਰ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਬੱਚਿਆਂ ਨੂੰ ਸਕੂਲ ਵਿੱਚ ਬੁਲਾ ਕੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਕੋਡੀਨੇਟਰ ਹਰਮੇਸ਼ (ਪ੍ਰੀਆ), ਜਸਵਿੰਦਰ ਮਣਕੂ ਅਤੇ ਅਧਿਆਪਕ ਕਮਲਜੀਤ, ਅੰਮ੍ਰਿਤ ਰਾਣਾ, ਸੋਨਮ, ਰਸ਼ਪ੍ਰੀਤ, ਆਂਚਲ, ਮਨਦੀਪ, ਅਮਨਦੀਪ, ਪ੍ਰੀਤਪਾਲ, ਸ਼ਿਵਾਨੀ, ਜਸਪ੍ਰੀਤ, ਮਨਪ੍ਰੀਤ, ਪਰਮਿੰਦਰ, ਜਗਦੀਪ ਨਰਿੰਦਰ, ਅਮਨਦੀਪ, ਹਰਮਨਜੋਤ, ਹਰਮਨਦੀਪ ਨੇ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਆਪਣੀ ਖੁਸ਼ੀ ਜਾਹਰ ਕੀਤੀ।