ਦੇਸ਼ ਭਗਤ ਗਲੋਬਲ ਸਕੂਲ ’ਚ ਮਨਾਇਆ ਗ੍ਰੈਜੂਏਸ਼ਨ ਡੇਅ
ਦੇਸ਼ ਭਗਤ ਗਲੋਬਲ ਸਕੂਲ ਵਿਚ ਉਤਸ਼ਾਹ ਨਾਲ ਮਨਾਇਆ ਗਿਆ ਗ੍ਰੈਜੂਏਸ਼ਨ ਡੇਅ
Publish Date: Fri, 20 Mar 2026 06:19 PM (IST)
Updated Date: Fri, 20 Mar 2026 06:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਦੇਸ਼ ਭਗਤ ਗਲੋਬਲ ਸਕੂਲ (ਡੀਬੀਜੀਐਸ) ਦੇ ਪ੍ਰਾਈਮਰੀ ਵਿਂਗ ਵੱਲੋਂ ਕਿੰਡਰਗਾਰਟਨ ਦੇ ਵਿਦਿਆਰਥੀਆਂ ਦਾ ਗ੍ਰੈਜੂਏਸ਼ਨ ਡੇਅ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ, ਜੋ ਨੰਨੇ ਵਿਦਿਆਰਥੀਆਂ ਦੀ ਸਿੱਖਿਆ ਯਾਤਰਾ ਦਾ ਇਕ ਮਹੱਤਵਪੂਰਨ ਮੀਲ ਪੱਥਰ ਹੈ। ਸਮਾਗਮ ਦੀ ਸ਼ੁਰੂਆਤ ਸ਼ੁਭ ਦੀਪ ਜਗਾਉਣ ਦੀ ਰਸਮ ਨਾਲ ਹੋਈ, ਜੋ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦੀ ਪ੍ਰਾਪਤੀ ਦਾ ਪ੍ਰਤੀਕ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਸੁਆਗਤ ਨ੍ਰਿਤਯ ਆਪਣੀ ਰੰਗੀਨ ਅਤੇ ਜੀਵੰਤ ਪ੍ਰਸਤੁਤੀ ਨਾਲ ਦਰਸ਼ਕਾਂ ਨੂੰ ਮੋਹ ਲਿਆ ਅਤੇ ਸਮਾਗਮ ਵਿਚ ਖੁਸ਼ੀ ਭਰਿਆ ਮਾਹੌਲ ਪੈਦਾ ਕੀਤਾ। ਸਮਾਗਮ ਦਾ ਮੁੱਖ ਆਕਰਸ਼ਣ ਬਾਲਵਾਟਿਕਾ-III ਦੇ ਵਿਦਿਆਰਥੀਆਂ ਦਾ ਦੀਕਸ਼ਾਂਤ ਸਮਾਰੋਹ ਸੀ। ਗ੍ਰੈਜੂਏਸ਼ਨ ਪਹਿਰਾਵੇ ਵਿਚ ਸਜੇ ਨੰਨੇ ਵਿਦਿਆਰਥੀ ਸਟੇਜ ’ਤੇ ਸ਼ਾਨ ਨਾਲ ਪਹੁੰਚੇ ਅਤੇ ਮਾਣ ਮਹਿਸੂਸ ਕਰਦੇ ਮਾਪਿਆਂ ਅਤੇ ਅਧਿਆਪਕਾਂ ਦੀਆਂ ਤਾਲੀਆਂ ਵਿਚ ਆਪਣੀਆਂ ਉਪਲਭਧੀਆਂ ਵਾਲੇ ਸਰਟੀਫਿਕੇਟ ਪ੍ਰਾਪਤ ਕੀਤੇ। ਇਸ ਮੌਕੇ ਪ੍ਰਿੰਸੀਪਲ ਇੰਦੂ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਜਿਗਿਆਸੂ, ਆਤਮਵਿਸ਼ਵਾਸੀ ਅਤੇ ਜੀਵਨ ਭਰ ਸਿੱਖਣ ਲਈ ਪ੍ਰੇਰਿਤ ਕੀਤਾ। ਚੇਅਰਮੈਨ ਡਾ. ਜੋਰਾ ਸਿੰਘ ਅਤੇ ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਪ੍ਰਾਪਤੀਆਂ ਦੀ ਸਰਾਹਨਾ ਕੀਤੀ।