ਜੀਪੀਸੀ ਮੰਡੀ ਨੇ ਆਈਆਈਸੀ 8.0 ’ਚ ਦਰਜ ਕੀਤੀ ਅਹਿਮ ਪ੍ਰਾਪਤੀ
ਜੀਪੀਸੀ ਮੰਡੀ ਗੋਬਿੰਦਗੜ੍ਹ ਨੇ ਆਈਆਈਸੀ 8.0 ਵਿੱਚ ਦਰਜ ਕੀਤੀ ਅਹਿਮ ਪ੍ਰਾਪਤੀ
Publish Date: Fri, 24 Apr 2026 04:35 PM (IST)
Updated Date: Fri, 24 Apr 2026 04:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਕਾਲਜ (ਜੀਪੀਸੀ) ਨੇ ਸੰਸਥਾਗਤ ਉੱਤਮਤਾ ਦੇ ਖੇਤਰ ਵਿਚ ਵੱਡੀ ਮੱਲ ਮਾਰੀ ਹੈ। ਕਾਲਜ ਦੀ ਪ੍ਰਿੰਸੀਪਲ ਤੇ ਸੰਸਥਾਨ ਦੀ ਇਨੋਵੇਸ਼ਨ ਕੌਂਸਲ (ਆਈਆਈਸੀ) ਦੀ ਚੇਅਰਪਰਸਨ ਡਾ. ਨੀਨਾ ਸੇਠ ਪਜਨੀ ਨੇ ਦੱਸਿਆ ਕਿ ਏਆਈਸੀਟੀਈ ਅਤੇ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਵੱਲੋਂ ਪ੍ਰਾਪਤ ਅਧਿਕਾਰਤ ਸੰਦੇਸ਼ ਅਨੁਸਾਰ ਜੀਪੀਸੀ ਦੀ ਆਈਆਈਸੀ 8.0 ਕੈਲੰਡਰ ਵਿੱਚ ਭਾਗੀਦਾਰੀ ਬਹੁਤ ਸਰਗਰਮ ਰਹੀ ਹੈ। ਰਿਪੋਰਟ ਅਨੁਸਾਰ ਕਾਲਜ ਨੇ ਪਹਿਲੀ ਅਤੇ ਦੂਜੀ ਤਿਮਾਹੀ ਦੌਰਾਨ ਕੁੱਲ 19 ਨਵੀਨਤਾ-ਅਧਾਰਤ ਗਤੀਵਿਧੀਆਂ ਸਫਲਤਾਪੂਰਵਕ ਨੇਪਰੇ ਚਾੜ੍ਹੀਆਂ ਹਨ। ਇਹ ਉਪਲਬਧੀ ਕਾਲਜ ’ਚ ਨਵੀਨਤਾ ਅਤੇ ਉੱਦਮਤਾ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪ੍ਰਿੰਸੀਪਲ ਡਾ. ਪਜਨੀ ਨੇ ਫੈਕਲਟੀ ਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਰਚਨਾਤਮਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਇਸ ਸਫਲਤਾ ਲਈ ਆਈਆਈਸੀ ਦੀ ਕੋਰ ਟੀਮ ਦੇ ਪ੍ਰਧਾਨ ਪ੍ਰੋ. ਰਾਜੇਸ਼ ਕੁਮਾਰ, ਕੋਆਰਡੀਨੇਟਰ ਡਾ. ਪੂਜਾ ਸ਼ਰਮਾ, ਕਨਵੀਨਰ ਪ੍ਰੋ. ਰਵਿੰਦਰ ਕੌਰ, ਸੋਸ਼ਲ ਮੀਡੀਆ ਕਨਵੀਨਰ ਪ੍ਰੋ. ਰਸ਼ਮੀ ਸ਼ਰਮਾ ਤੇ ਵਿਦਿਆਰਥੀ ਪ੍ਰੀਸ਼ਦ ਕਨਵੀਨਰ ਸਿਮਰਪ੍ਰੀਤ ਕੌਰ ਨੂੰ ਵਧਾਈ ਦਿੱਤੀ।