ਪਾਇਨੀਅਰ ਏਜੰਸੀ ਟੋਆਇਟਾ ’ਚੋਂ ਸਮਾਨ ਚੋਰੀ
ਪਾਇਨੀਅਰ ਏਜੰਸੀ ਟੋਆਇਟਾ ’ਚੋਂ ਸਮਾਨ ਚੋਰੀ
Publish Date: Wed, 07 Jan 2026 05:00 PM (IST)
Updated Date: Wed, 07 Jan 2026 05:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪਾਇਨੀਅਰ ਏਜੰਸੀ ਟੋਆਇਟਾ ਚਨਾਲੋਂ ਵਿਖੇ ਹੋਈ ਚੋਰੀ ਦੇ ਮਾਮਲੇ ਵਿਚ ਸਰਹਿੰਦ ਪੁਲਿਸ ਨੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਵੱਲੋਂ ਉਪਰੋਕਤ ਕਾਰਵਾਈ ਕੰਪਨੀ ਦੇ ਅਧਿਕਾਰੀ ਕਾਰਤਿਕ ਕੁਮਾਰ ਵਾਸੀ ਪਿੰਡ ਫਤਹਿਗੜ੍ਹ ਨਿਊਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਮੁਦੱਈ ਨੇ ਪੁਲਿਸ ਨੂੰ ਦੱਸਿਆ ਕਿ ਨਾਮਾਲੂਮ ਵਿਅਕਤੀਆਂ ਵੱਲੋਂ ਕੰਪਨੀ ਦੇ ਕਮਰੇ ਵਿਚੋਂ ਗੱਡੀਆਂ ਦੇ ਕੀਮਤੀ ਸਮਾਨ ਦੀ ਚੋਰੀ ਕੀਤੀ ਹੈ। ਉਸ ਨੇ ਕਿਹਾ ਕਿ ਇਸ ਘਟਨਾ ਦੀ ਸੂਚਨਾ ਨੂੰ ਪੁਲਿਸ ਨੂੰ ਤੁਰੰਤ ਕਰ ਦਿੱਤੀ ਗਈ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਅਨੁਮਾਨਿਤ ਕੀਮਤ 30 ਹਜ਼ਾਰ ਰੁਪਏ ਦੇ ਕਰੀਬ ਹੈ।