ਘਰ ਦੇ ਤਾਲੇ ਤੋੜ ਕੇ ਸੋਨਾ-ਚਾਂਦੀ ਚੋਰੀ
ਘਰ ਦੇ ਤਾਲੇ ਤੋੜ ਕੇ ਸੋਨਾ-ਚਾਂਦੀ ਚੋਰੀ
Publish Date: Sun, 12 Apr 2026 05:35 PM (IST)
Updated Date: Mon, 13 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਥਾਨਕ ਮੁਹੱਲਾ ਹਰਗੋਬਿੰਦ ਕਲੋਨੀ ਵਿਚ ਇਕ ਘਰ ਦੇ ਤਾਲੇ ਤੋੜ ਕੇ ਕਥਿਤ ਤੌਰ ’ਤੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੇ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਨੀਰਜ਼ ਕੁਮਾਰ ਪੁੱਤਰ ਰਣਜੀਤ ਪ੍ਰਸਾਦ ਵਾਸੀ ਮੁਹੱਲਾ ਹਰਗੋਬਿੰਦ ਕਲੋਨੀ, ਮੰਡੀ ਗੋਬਿੰਦਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਸਮੇਤ ਆਪਣੀ ਪਤਨੀ ਪ੍ਰੀਤੀ ਤਿਵਾੜੀ ਨਾਲ ਆਪਣੇ ਲੜਕੇ ਦਾ ਮੁੰਡਨ ਕਰਾਉਣ ਲਈ ਵੈਸ਼ਨੋ ਦੇਵੀ ਕੱਟੜਾ ਵਿਖੇ ਗਏ ਸੀ, ਜਦੋਂ ਮਿਤੀ ਵਾਪਸ ਘਰ ਆਏ ਤਾਂ ਘਰ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅੰਦਰੋਂ ਅਲਮਾਰੀ ਤੋੜ ਕੇ ਉਸ ਵਿੱਚੋਂ ਕਥਿਤ ਸੋਨੇ ਦੇ ਗਹਿਣੇ ਵਜ਼ਨੀ ਕਰੀਬ 3 ਤੋਲ਼ਾ ਅਤੇ ਢਾਈ ਕਿੱਲੋ ਦੇ ਕਰੀਬ ਚਾਂਦੀ ਚੋਰੀ ਹੋ ਗਈ ਸੀ। ਪੁਲਿਸ ਵੱਲੋਂ ਸ਼ਨਾਖਤ ਹੋਣ ਤੇ ਸਾਹਿਲ ਕਪਲਿਸ਼, ਸੁਮਨਦੀਪ ਸ਼ਰਮਾ ਸਮੇਤ ਇਕ ਨਾ-ਮਾਲੂਮ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।