ਗੋਬਿੰਦਗੜ੍ਹ ਪਬਲਿਕ ਕਾਲਜ ਨੇ ਸੱਤਵੀਂ ਕਨਵੋਕੇਸ਼ਨ ਕਰਵਾਈ
ਗੋਬਿੰਦਗੜ੍ਹ ਪਬਲਿਕ ਕਾਲਜ ਵੱਲੋਂ ਸੱਤਵੀਂ ਕਨਵੋਕੇਸ਼ਨ ਆਯੋਜਿਤ
Publish Date: Sat, 04 Apr 2026 05:39 PM (IST)
Updated Date: Sat, 04 Apr 2026 05:43 PM (IST)

ਮੁਕੇਸ਼ ਘਈ. ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਕਾਲਜ ਅਲੌੜ ਵੱਲੋਂ ਆਪਣੀ ਸੱਤਵੀਂ ਕਨਵੋਕੇਸ਼ਨ ਅਤੇ ਐਲੂਮਨੀ ਮੀਟ ਕੀਤੀ ਗਈ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ ਮੁੱਖ ਮਹਿਮਾਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਾਲਜ ਵਿਕਾਸ ਕੌਂਸਲ ਦੇ ਡੀਨ ਪ੍ਰੋਫੈਸਰ ਰਵੀ ਇੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਕਨਵੋਕੇਸ਼ਨ ਦੌਰਾਨ ਬੀਕਾਮ ਬੀਬੀਏ ਬੀਏ ਬੀਸੀਏ ਪੀਜੀਡੀਸੀਏ ਅਤੇ ਐਮਏ ਅੰਗਰੇਜ਼ੀ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਸੈਸ਼ਨ 2022-23 2023-24 ਅਤੇ 2024-25 ਲਈ ਕੁੱਲ 208 ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਪ੍ਰੋਫੈਸਰ ਸੰਜੀਵ ਕੁਮਾਰ ਸ਼ਰਮਾ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਰਵੀ ਇੰਦਰ ਸਿੰਘ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ ਨੀਨਾ ਸੇਠ ਪਜਨੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ। ਇਸ ਮੌਕੇ ਸਾਬਕਾ ਵਿਦਿਆਰਥੀਆਂ ਦਾ ਸੰਮੇਲਨ ਵੀ ਕੀਤਾ ਗਿਆ, ਜਿਸ ਵਿਚ ਐਲੂਮਨੀ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜੀਪੀਸੀ ਦੇ ਪ੍ਰਧਾਨ ਨਿਤਿਨ ਸੱਗੜ ਪਿਆਰਾ ਸਿੰਘ ਕਲਸੀ ਅਤੁਲ ਅਗਰਵਾਲ ਅਤੇ ਡਾ ਆਰਐਸ ਝਾਂਜੀ ਵੀ ਮੌਜੂਦ ਸਨ।