ਗੋਬਿੰਦਗੜ੍ਹ ਪਬਲਿਕ ਕਾਲਜ ਨੂੰ ਮਿਲਿਆ 'ਨਸ਼ਾ ਮੁਕਤ ਕੈਂਪਸ' ਐਵਾਰਡ
ਗੋਬਿੰਦਗੜ੍ਹ ਪਬਲਿਕ ਕਾਲਜ ਨੂੰ ਮਿਲਿਆ 'ਨਸ਼ਾ ਮੁਕਤ ਕੈਂਪਸ' ਐਵਾਰਡ
Publish Date: Tue, 21 Apr 2026 05:37 PM (IST)
Updated Date: Tue, 21 Apr 2026 05:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਗੋਬਿੰਦਗੜ੍ਹ ਪਬਲਿਕ ਕਾਲਜ ਨੂੰ ਨਸ਼ਾ ਮੁਕਤ ਕੈਂਪਸ ਦਾ ਸਨਮਾਨ ਪ੍ਰਾਪਤ ਹੋਇਆ ਹੈ। ਕਾਲਜ ਦੇ ਪ੍ਰਿੰਸੀਪਲ ਨੀਨਾ ਸੇਠ ਪਜ਼ਨੀ ਨੇ ਦੱਸਿਆ ਕਿ ਨਸ਼ਾ ਮੁਕਤ ਚੇਤਨਾ ਮੰਚ ਪੰਜਾਬ ਵੱਲੋਂ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਾਲਜ ਨੂੰ ਇਹ ਸਨਮਾਨ ਪ੍ਰਦਾਨ ਕੀਤਾ। ਇਸ ਮੌਕੇ ਆਰਐੱਸਐੱਸ ਦੇ ਡਾ. ਕ੍ਰਿਸ਼ਨ ਗੋਪਾਲ, ਸੰਤ ਤ੍ਰਿਲੋਚਨ ਦਾਸ, ਜਸਟਿਸ ਜਗਦੀਸ਼ ਸਿੰਘ ਖੇਹਰ ਅਤੇ ਜੀਐਨਡੀਯੂ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਵੀ ਮੌਜੂਦ ਸਨ। ਇਹ ਸਨਮਾਨ ਕਾਲਜ ਵੱਲੋਂ ਸਾਲ ਭਰ ਨਸ਼ਾ ਵਿਰੋਧੀ ਜਾਗਰੂਕਤਾ ਫੈਲਾਉਣ ਤੇ ਕੈਂਪਸ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਈ ਰੱਖਣ ਲਈ ਕੀਤੇ ਯਤਨਾਂ ਬਦਲੇ ਦਿੱਤਾ ਗਿਆ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਸੰਸਥਾ ਵਿਚ ਪਹਿਲਾਂ ਨਸ਼ੇ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਫਿਰ ਵੀ ਵਿਦਿਆਰਥੀਆਂ ਨੂੰ ਇਸ ਬੁਰਾਈ ਤੋਂ ਦੂਰ ਰੱਖਣ ਲਈ ਕਾਲਜ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਸੰਸਥਾ ਵੱਲੋਂ ਸਰੀਰਕ ਫਿਟਨੈੱਸ ਲਈ 9 ਤੋਂ 10 ਖੇਡਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਕਾਲਜ ਨੂੰ ਸਪੋਰਟਸ ਪ੍ਰਮੋਟਰ ਐਵਾਰਡ ਵੀ ਮਿਲਦਾ ਰਿਹਾ ਹੈ। ਇਹ ਸਨਮਾਨ ਪ੍ਰਿੰਸੀਪਲ ਡਾ ਨੀਨਾ ਸੇਠ ਪਜਨੀ ਨੇ ਫੈਕਲਟੀ ਮੈਂਬਰਾਂ ਡਾ ਮਨਦੀਪ ਸਿੰਘ, ਪ੍ਰੋ ਭਾਰਤ ਭੂਸ਼ਣ ਅਤੇ ਡਾ ਪੂਜਾ ਦੇ ਨਾਲ ਪ੍ਰਾਪਤ ਕੀਤਾ। ਇਸ ਸਮਾਰੋਹ ਵਿਚ ਕਾਲਜ ਦੇ ਲਗਭਗ 50 ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਭਵਿੱਖ ਵਿਚ ਭਾਰਤ ਨੂੰ ਨਸ਼ਾ ਮੁਕਤ ਬਣਾਉਣ ਦੀ ਸਹੁੰ ਚੁੱਕੀ।