ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਦੀ ਜਨਰਲ ਹਾਊਸ ਦੀ ਮੀਟਿੰਗ 27 ਨੂੰ
ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਦੀ ਜਨਰਲ ਹਾਊਸ ਦੀ ਮੀਟਿੰਗ 27 ਫਰਵਰੀ ਨੂੰ
Publish Date: Wed, 25 Feb 2026 05:33 PM (IST)
Updated Date: Wed, 25 Feb 2026 05:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਦੀ ਜਨਰਲ ਹਾਊਸ ਦੀ ਮੀਟਿੰਗ 27 ਫ਼ਰਵਰੀ ਨੂੰ ਹੋਵੇਗੀ| ਇਸ ਮਹੱਤਵਪੂਰਨ ਮੀਟਿੰਗ ’ਚ ਅਗਲੇ ਸੈਸ਼ਨ ਦੀ ਨਵੀਂ ਟੀਮ ਚੁਣੀ ਜਾਵੇਗੀ। ਟੀਮ ਚੁਣਨ ਦੇ ਲਈ ਬਾਕਾਇਦਾ ਸਟੇਟ ਓਬਜ਼ਰਵਰ ਮੀਟਿੰਗ ਵਿਚ ਹਾਜ਼ਰ ਰਹਿਣਗੇ। ਇਸ ਤੋਂ ਬਿਨਾਂ ਮਾਰਚ ਦੇ ਪਹਿਲੇ ਹਫ਼ਤੇ ਪ੍ਰੀਸ਼ਦ ਵੱਲੋਂ ਲਗਾਏ ਜਾਣ ਵਾਲੇ ਮੁਫ਼ਤ ਅੱਖਾਂ ਦੀ ਕੈਂਪ ਤੇ ਆਪਰੇਸ਼ਨ ਬਾਰੇ ਚਰਚਾ ਕੀਤੀ ਜਾਵੇਗੀ | ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਖੂਨਦਾਨ ਕੈਂਪ ਵੀ ਮਾਰਚ ਮਹੀਨੇ ਵਿਚ ਲਗਾਉਣ ਜਾ ਰਹੀ ਹੈ। ਇਸ ਮੌਕੇ ਪ੍ਰੀਸ਼ਦ ਪ੍ਰਧਾਨ ਹਰਵਿੰਦਰ ਵਰਮਾ, ਸਕੱਤਰ ਵਿਵੇਕ ਸ਼ਰਮਾ, ਕੈਸ਼ੀਅਰ ਹਰੀਸ਼ ਜੈਨ ਅਤੇ ਸਟੇਟ ਮੈਂਬਰ ਰਾਜੇਸ਼਼ ਧੀਮਾਨ ਮੌਜੂਦ ਸਨ।