ਕੇਂਦਰੀ ਨੀਤੀਆਂ ਕਾਰਨ ਗੈਸ ਸੰਕਟ ਆਇਆ : ਡਾ. ਅਮਰ ਸਿੰਘ
ਕੇਂਦਰੀ ਨੀਤੀਆਂ ਕਾਰਨ ਗੈਸ ਸੰਕਟ ਆਇਆ : ਡਾ. ਅਮਰ ਸਿੰਘ
Publish Date: Sat, 21 Mar 2026 04:33 PM (IST)
Updated Date: Sat, 21 Mar 2026 04:37 PM (IST)

- ਕਿਹਾ, ਭਾਜਪਾ ਤੇ ਆਪ ਨੇ ਦੇਸ਼ ਨੂੰ ਨੁਕਸਾਨ ਪਹੁੰਚਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੰਗ ਦੀ ਸਥਿਤੀ ਬਾਰੇ ਪਹਿਲਾਂ ਹੀ ਪਤਾ ਸੀ ਪਰ ਸਰਕਾਰ ਨੇ ਗੈਸ ਤੇ ਪੈਟਰੋਲੀਅਮ ਪਦਾਰਥਾਂ ਦਾ ਲੁੜੀਂਦਾ ਸਟਾਕ ਨਹੀਂ ਰੱਖਿਆ ਜਿਸ ਕਾਰਨ ਅੱਜ ਗੈਸ ਦੀ ਭਾਰੀ ਸਮੱਸਿਆ ਪੈਦਾ ਹੋ ਗਈ ਹੈ। ਗਊ ਸੇਵਾ ਸੰਮਤੀ ਦੇ ਸੀਨੀਅਰ ਆਗੂ ਭੂਸ਼ਨ ਸੂਦ ਵੱਲੋਂ ਨਿਵਾਸ ’ਤੇ ਕਰਵਾਏ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਉਪਰੰਤ ਕੀਤਾ। ਉਨ੍ਹਾਂ ਵੱਧ ਰਹੀ ਮਹਿੰਗਾਈ ਲਈ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਵਧਦੀ ਮਹਿੰਗਾਈ ਦਾ ਮੁੱਖ ਕਾਰਨ ਦੱਸਦੇ ਹੋਏ ਕਿਹਾ ਕਿ ਗਰੀਬ ਲੋਕ ਅੱਜ ਰੋਟੀ ਲਈ ਵੀ ਲਾਚਾਰ ਹੋ ਰਹੇ ਹਨ। ਉਨ੍ਹਾਂ ਪੰਜਾਬ ਦੀ ਆਪ ਸਰਕਾਰ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਨੇ ਗੈਂਗਸਟਰਵਾਦ, ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਵਧਾਇਆ ਹੈ ਤੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਡਾ. ਅਮਰ ਸਿੰਘ ਨੇ ਦਾਅਵਾ ਕੀਤਾ ਕਿ 2027 ਵਿਚ ਪੰਜਾਬ ਵਿਚ ਕਾਂਗਰਸ ਸਾਨਦਾਰ ਜਿੱਤ ਹਾਸਲ ਕਰਕੇ ਸਰਕਾਰ ਬਣਾਏਗੀ ਤੇ ਦੂਜੇ ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਵੀ ਪੰਜਾਬ ਵਿਚ ਚੋਣ ਪ੍ਰਚਾਰ ਲਈ ਆਵੇਗੀ। ਉਨ੍ਹਾਂ ਭੂਸ਼ਨ ਸੂਦ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਨਿਰਦੋਸ਼ ਗਊ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੇਵਾ ਅੱਜ ਜ਼ਿਲ੍ਹੇ ਤੋਂ ਬਾਹਰ ਪੰਜਾਬ ਤੇ ਦੇਸ਼ ਵਿਚ ਵੀ ਪ੍ਰਸਿੱਧ ਹੈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਜਗਵੀਰ ਸਿੰਘ ਸਲਾਣਾ, ਡਾ. ਅਮਰ ਸਿੰਘ ਦੇ ਪੀਏ ਪ੍ਰਭਜੋਤ ਸਿੰਘ ਗਰੇਵਾਲ, ਐਡਵੋਕੇਟ ਮੇਲਾ ਰਾਮ, ਸੀਨੀਅਰ ਆਗ ਗੰਗਾ ਪੁਰੀ, ਕਾਂਗਰਸੀ ਆਗੂ ਪੰਮੀ ਜਿੰਦਲ, ਪ੍ਰਿੰਸ਼ ਸਰਮਾ, ਰੁਪਿੰਦਰ ਸਿੰਘ ਸਲਾਣਾ, ਰਾਮ ਸਰਨ ਸੂਦ, ਡਾ. ਹਿਮਾਂਸੂ ਸੂਦ, ਡਾ. ਰੂਪਲ ਸੂਦ, ਸੇਵਾਮੁਕਤ ਮੁੱਖ ਅਧਿਆਪਕ ਮੁਕੇਸ਼ ਸੂਦ, ਮੰਜੂ ਸੂਦ, ਗਿੰਨੀ ਸੂਦ ਆਦਿ ਹਾਜ਼ਰ ਸਨ।