ਗੈਰੀ ਬੜਿੰਗ ਵੱਲੋਂ ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ
ਗੈਰੀ ਬੜਿੰਗ ਵੱਲੋਂ ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ
Publish Date: Sun, 29 Mar 2026 07:02 PM (IST)
Updated Date: Sun, 29 Mar 2026 07:05 PM (IST)

ਫ਼ੋਟੋ ਫ਼ਾਈਲ :20 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਮਾਡਲ ਟਾਊਨ ਤੇ ਗੁਰੂ ਕੀ ਨਗਰੀ ਇਲਾਕਿਆਂ ਵਿਚ ਨਵੇਂ ਬਣੇ ਆਮ ਆਦਮੀ ਕਲੀਨਿਕਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸਿਵਲ ਹਸਪਤਾਲ ਦੇ ਐੱਸਐੱਮਓ ਡਾ ਜੈਦੀਪ ਚਾਹਲ ਵੱਲੋਂ ਵਿਧਾਇਕ ਤੇ ਹੋਰ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਡਾ. ਚਾਹਲ ਨੇ ਆਮ ਆਦਮੀ ਕਲੀਨਿਕ ਵਿਚ ਉਪਲਬਧ ਸਿਹਤ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ’ਚ 107 ਤਰ੍ਹਾਂ ਦੀਆਂ ਦਵਾਈਆਂ, 47 ਤਰ੍ਹਾਂ ਦੇ ਟੈਸਟ, ਰੋਜ਼ਾਨਾ ਸੈਂਪਲ ਟੈਸਟ, ਹਰ ਮਹੀਨੇ ਮੁਫਤ ਟੀਕਾਕਰਨ ਕੈਂਪ, ਐਂਟੀ ਰੇਬੀਜ਼ ਦੇ ਫ੍ਰੀ ਟੀਕੇ ਅਤੇ ਗਰਭਵਤੀ ਔਰਤਾਂ ਲਈ ਮੁਫਤ ਅਲਟ੍ਰਾ ਸਾਉਂਡ ਦੀ ਸਹੂਲਤ ਉਪਲੱਬਧ ਰਹੇਗੀ। ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਇਹ ਕਲੀਨਿਕ ਗਰੀਬ ਤੇ ਮੱਧ ਵਰਗ ਦੇ ਪਰਿਵਾਰਾਂ ਲਈ ਲਾਭਕਾਰੀ ਸਾਬਤ ਹੋਣਗੇ ਕਿਉਂਕਿ ਇੱਥੇ ਲੋੜੀਂਦੀਆਂ ਸਿਹਤ ਸੇਵਾਵਾਂ ਬਿਲਕੁਲ ਮੁਫਤ ਮਿਲਣਗੀਆਂ। ਡਾ. ਜੈਦੀਪ ਚਾਹਲ ਨੇ ਦੱਸਿਆ ਕਿ ਕਲੀਨਿਕਾਂ ਵਿਚ ਆਮ ਬਿਮਾਰੀਆਂ ਦੀ ਜਾਂਚ, ਦਵਾਈਆਂ, ਲੈਬ ਟੈਸਟ ਤੇ ਗਰਭਵਤੀ ਮਹਿਲਾਵਾਂ ਦੀ ਦੇਖਭਾਲ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਡਾ ਅਵਲਦੀਪ ਵਾਲੀਆ, ਡਾ ਸਾਗਰ ਸੁਲਤਾਨ ਸਿੰਘ, ਫਾਰਮਾਸਿਸਟ ਰਾਜੀਆ, ਨਿਸ਼ਾ, ਕਲੀਨਿਕ ਅਸਿਸਟੈਂਟ ਸਮਰਪ੍ਰੀਤ, ਸਰਬਜੀਤ, ਫਾਰਮਾਸਿਸਟ ਅਸਿਸਟੈਂਟ ਵਿਕਰਮਜੀਤ ਸਿੰਘ, ਹੈਲਪਰ ਸੁਖਜੀਤ ਅਤੇ ਰਮਨਦੀਪ ਕੌਰ, ਕੌਂਸਲਰ ਰਣਧੀਰ ਸਿੰਘ ਹੈਪੀ, ਕੌਂਸਲਰ ਪਰਮਜੀਤ ਸਿੰਘ ਵਾਲੀਆ, ਕੌਂਸਲਰ ਸੁਖਵਿੰਦਰ ਕੌਰ, ਕੌਂਸਲਰ, ਪੂਜਾ ਸ਼ਰਮਾ, ਸਾਬਕਾ ਕੌਂਸਲ ਪ੍ਰਧਾਨ ਦੇ ਸੀਨੀਅਰ ਆਗੂ ਸੁਖਵਿੰਦਰ ਭਾਂਬਰੀ, ਗੁਰਮੀਤ ਸਿੰਘ, ਯੂਥ ਆਗੂ ਸੱਤਿਆਪਾਲ ਲੋਧੀ, ਬਲਾਕ ਪ੍ਰਧਾਨ ਦਿਲਜੀਤ ਵਿਰਕ, ਨਰੇਸ਼ ਸ਼ਰਮਾ, ਵਾਰਡ ਇੰਚਾਰਜ ਸਲੀਮ ਗਾਗੜੀ, ਜੱਸੀ ਧੀਮਾਨ, ਬਲਦੇਵ ਸ਼ਰਮਾ ਨਰੇਸ਼ ਸ਼ਰਮਾ (ਬਲਾਕ ਪ੍ਰਧਾਨ), ਬੇਬੀ ਧੀਮਾਨ, ਰੀਨਾ ਸ਼ਰਮਾ, ਗੀਤਾ ਰਾਣੀ, ਬਲਵਿੰਦਰ ਕੌਰ, ਰੀਤੂ ਰਾਣੀ, ਨਰਿੰਦਰ ਭਾਟੀਆ, ਰਵਿੰਦਰ ਸਿੰਘ ਕਾਲਾ, ਜਰਨੈਲ ਸਿੰਘ ਭੰਗੂ, ਧਰਮਪਾਲ ਵਰਮਾ, ਨਿਰਮਲ ਸਿੰਘ, ਹਨਿਸ਼ ਸ਼ਾਰਦਾ, ਮਨੀਸ਼ ਸ਼ਾਰਦਾ, ਸੁਰੇਸ਼ ਕੁਮਾਰ ਸ਼ਹਿਜਾਦ ਅਤੇ ਹੋਰ ਮੋਹਤਬਰ ਮੌਜੂਦ ਸਨ। ਫ਼ੋਟੋ ਕੈਪਸ਼ਨ : ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ।