ਕੂੜੇ ਦੀ ਢੇਰੀ ਬਣੀ ਲੋਕਾਂ ਲਈ ਮੁਸੀਬਤ
ਅਮਲੋਹ ਵਿਚ ਕੂੜੇ ਦੀ ਢੇਰੀ ਬਣੀ ਲੋਕਾਂ ਲਈ ਵੱਡੀ ਮੁਸੀਬਤ
Publish Date: Sat, 07 Mar 2026 06:28 PM (IST)
Updated Date: Sat, 07 Mar 2026 06:30 PM (IST)
- ਰਿਹਾਇਸ਼ੀ ਇਲਾਕੇ ’ਚ ਫੈਲੀ ਗੰਦਗੀ ਨਾਲ ਵਸਨੀਕਾਂ ’ਚ ਨਾਰਾਜ਼ਗੀ ਗਰਗ, ਪੰਜਾਬੀ ਜਾਗਰਣ ਅਮਲੋਹ : ਅਮਲੋਹ ਸ਼ਹਿਰ ਦੇ ਬੁੱਗਾ ਬੱਸ ਅੱਡੇ ਤੋਂ ਖੰਨਾ ਨੂੰ ਜਾਂਦੀ ਸੜਕ ਨੇੜੇ ਰਿਹਾਇਸ਼ੀ ਇਲਾਕੇ ਵਿਚ ਲੱਗ ਰਹੀ ਕੂੜੇ ਦੀ ਢੇਰੀ ਕਾਰਨ ਨਜ਼ਦੀਕ ਰਹਿਣ ਵਾਲੇ ਲੋਕ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਇੱਥੇ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਕਰ ਕੇ ਇਲਾਕੇ ਵਿਚ ਗੰਦਗੀ ਅਤੇ ਬਦਬੂ ਫੈਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਅਮਲੋਹ ਦੇ ਸਫ਼ਾਈ ਕਰਮਚਾਰੀ ਵੀ ਇੱਥੇ ਕੂੜਾ ਸੁੱਟ ਕੇ ਚਲੇ ਜਾਂਦੇ ਹਨ ਅਤੇ ਕੂੜੇ ਦੀ ਢੇਰੀ ਕਈ ਵਾਰ ਕਾਫ਼ੀ ਦਿਨਾਂ ਤੱਕ ਨਹੀਂ ਚੁੱਕੀ ਜਾਂਦੀ। ਇਸ ਕਾਰਨ ਇੱਥੇ ਬਦਬੂ ਫੈਲਣ ਲੱਗ ਪੈਂਦੀ ਹੈ ਅਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਘਰ-ਘਰ ਤੋਂ ਕੂੜਾ ਇਕੱਠਾ ਕਰਨ ਲਈ ਵਾਹਨ ਵੀ ਲਗਾਏ ਗਏ ਹਨ, ਪਰ ਫਿਰ ਵੀ ਇਲਾਕੇ ਵਿਚ ਕੂੜੇ ਦੀਆਂ ਢੇਰੀਆਂ ਲੱਗਣ ਤੋਂ ਨਹੀਂ ਰੁਕ ਰਹੀਆਂ। ਲੋਕਾਂ ਨੇ ਨਗਰ ਕੌਂਸਲ ਅਮਲੋਹ ਨੂੰ ਅਪੀਲ ਕੀਤੀ ਹੈ ਕਿ ਇਸ ਥਾਂ ਤੇ ਕੂੜਾ ਸੁੱਟਣਾ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਜੋ ਵੀ ਵਿਅਕਤੀ ਇੱਥੇ ਕੂੜਾ ਸੁੱਟਦਾ ਹੈ ਉਸ ਦੇ ਖ਼ਿਲਾਫ਼ ਜੁਰਮਾਨਾ ਕੀਤਾ ਜਾਵੇ।