ਮੱਧ ਪ੍ਰਦੇਸ਼ ਤੋਂ ਆਏ ਸ਼ਰਧਾਲੂ ਦਾ ਸੋਨੇ ਦਾ ਕੜਾ ਕੱਟ ਚੋਰੀ
ਮੱਧ ਪ੍ਰਦੇਸ਼ ਤੋਂ ਆਏ ਸ਼ਰਧਾਲੂ ਦਾ ਸੋਨੇ ਦਾ ਕੜਾ ਕੱਟ ਕੇ ਲੈ ਗਿਆ ਗਿਰੋਹ
Publish Date: Sun, 17 May 2026 05:30 PM (IST)
Updated Date: Sun, 17 May 2026 05:30 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਧ ਪ੍ਰਦੇਸ਼ ਤੋਂ ਆਏ ਇੱਕ ਸ਼ਰਧਾਲੂ ਦਾ ਸੋਨੇ ਦਾ ਕੜਾ ਚੋਰੀ ਹੋਣ ਦਾ ਸਮਾਚਾਰ ਹੈ। ਇਹ ਵਾਰਦਾਤ ਅਣਪਛਾਤੀਆਂ ਔਰਤਾਂ ਤੇ ਮਰਦਾਂ ਦੇ ਗਿਰੋਹ ਵੱਲੋਂ ਸ਼ਰਧਾਲੂਆਂ ਦੀ ਭੀੜ ਦਾ ਫ਼ਾਇਦਾ ਉਠਾਉਂਦੇ ਹੋਏ ਅੰਜਾਮ ਦਿੱਤੀ ਗਈ। ਥਾਣਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਪੀੜਤ ਹਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਜ਼ਿਲ੍ਹਾ ਇੰਦੌਰ (ਮੱਧ ਪ੍ਰਦੇਸ਼) ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰਕੇ ਅਗਲੀ ਤਫ਼ਤੀਸ਼ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੂੰ ਸੌਂਪ ਦਿੱਤੀ ਹੈ। ਮੁੱਦਈ ਨੇ ਪੁਲਿਸ ਨੂੰ ਦੱਸਿਆ ਕਿ ਉਹ 15 ਮਈ ਨੂੰ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ। ਇਸ ਦੌਰਾਨ ਮਾਤਾ ਗੁਜਰੀ ਦੇ ਗੁਰਦੁਆਰਾ ਸਾਹਿਬ ਠੰਢਾ ਬੁਰਜ ਦੇ ਬਾਹਰ ਅਣਪਛਾਤੀਆਂ ਔਰਤਾਂ ਤੇ ਵਿਅਕਤੀਆਂ ਨੇ ਕਿਸੇ ਕਟਰ ਵਰਗੀ ਚੀਜ਼ ਨਾਲ ਉਸ ਦੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਕੱਟ ਲਿਆ।