35 ਲਾਭਪਾਤਰੀਆਂ ਦੀ ਪੈਨਸ਼ਨ ਮਨਜ਼ੂਰ ਹੋਈ : ਹੈਪੀ
35 ਲਾਭਪਾਤਰੀਆਂ ਦੀ ਪੈਨਸ਼ਨ ਮਨਜ਼ੂਰ ਹੋਈ: ਹੈਪੀ
Publish Date: Fri, 30 Jan 2026 07:18 PM (IST)
Updated Date: Fri, 30 Jan 2026 07:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ਼ਹਿਰ ਵਾਸੀਆਂ ਵੱਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਅਕਾਲੀ ਦਲ ਦੇ ਆਗੂ ਤੇ ਵਾਰਡ ਨੰਬਰ.13 ਦੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ 35 ਬਜ਼ੁਰਗਾਂ, ਵਿਧਵਾਵਾਂ ਤੇ ਅੰਗਹੀਣ ਵਿਅਕਤੀਆਂ ਦੇ ਫਾਰਮ ਭਰੇ ਗਏ ਨੇ ਸਨ, ਜਿਨਾਂ ਦੀਆਂ ਪੈਨਸ਼ਨਾਂ ਮਨਜ਼ੂਰ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਸਮਾਗਮ ਦੌਰਾਨ ਇਨ੍ਹਾਂ ਸਾਰੇ ਲਾਭਪਾਤਰੀਆਂ ਨੂੰ ਪੈਨਸ਼ਨ ਮਨਜ਼ੂਰੀ ਦੇ ਪੱਤਰ ਵੰਡੇ ਗਏ ਹਨ ਤੇ ਜਲਦੀ ਹੀ ਇਨ੍ਹਾਂ ਦੇ ਖਾਤੇ ਵਿਚ ਸਰਕਾਰ ਵੱਲੋਂ ਮਿਲਣ ਵਾਲੀ ਪੈਨਸ਼ਨ ਆਵੇਗੀ। ਹੈਪੀ ਨੇ ਕਿਹਾ ਕਿ ਉਹ ਸੇਵਾ ਦੇ ਮਨੋਰਥ ਨਾਲ ਹੀ ਰਾਜਨੀਤੀ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦ ਲੋਕਾਂ ਦੇ ਕੰਮ ਆ ਕੇ ਜੋ ਖੁਸ਼ੀ ਮਿਲਦੀ ਹੈ ਉਹ ਉਨ੍ਹਾਂ ਨੂੰ ਹੋਰ ਚੰਗਾ ਕਰਨ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਇਸ ਮੌਕੇ ਦੀਵਲ ਕੁਮਾਰ ਹੈਰੀ, ਰਾਜਨ ਮਲਹੋਤਰਾ, ਡਾ.ਦਿਵੇਸ਼ ਕੁਮਾਰ, ਪ੍ਰੀਤਿਸ਼ ਸਹੋਤਰਾ, ਸਾਹਿਲ ਕੁਮਾਰ ਵਿੱਕੀ, ਮਨੀ ਮਹਿਰਾ, ਚੇਤਨ ਰਾਜਪੂਤ ਆਸ਼ੂ, ਲਖਵਿੰਦਰ ਸਿੰਘ ਲੱਖੀ, ਚਰਨ ਦਾਸ, ਸ਼ਿੰਦਰ ਕੌਰ, ਕਮਲ ਕੁਮਾਰ, ਕਮਲਜੀਤ ਕੌਰ, ਨੀਨਾ ਰਾਣੀ, ਮੇਵਾ ਸਿੰਘ, ਬਿੰਦਰ ਕੌਰ, ਸੁਨੀਤਾ,ਹੰਸ ਰਾਜ, ਰਣਜੀਤ ਸਿੰਘ, ਦਰਸ਼ਨ ਲਾਲ,ਕੇਸ਼ੋ ਪਾਸਵਾਨ, ਚਰਨਜੀਤ ਕੌਰ, ਸੁਸ਼ਮਾ ਰਾਣੀ ਆਦਿ ਹਾਜ਼ਰ ਸਨ।