ਲੁੱਟ-ਖੋਹ ਤੇ ਅਗਵਾ ਦੇ ਮਾਮਲੇ ’ਚ ਭਗੌੜਾ ਗ੍ਰਿਫ਼ਤਾਰ
ਲੁੱਟ-ਖੋਹ ਅਤੇ ਅਗਵਾ ਦੇ ਮਾਮਲੇ ’ਚ ਭਗੌੜਾ ਗ੍ਰਿਫ਼ਤਾਰ
Publish Date: Tue, 06 Jan 2026 04:50 PM (IST)
Updated Date: Tue, 06 Jan 2026 04:53 PM (IST)
ਫ਼ੋਟੋ ਫ਼ਾਈਲ : 1 -ਗ੍ਰਿਫ਼ਤਾਰ ਭਗੌੜਾ ਵਿਅਕਤੀ ਪੁਲਿਸ ਪਾਰਟੀ ਨਾਲ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੀਓ ਸਟਾਫ਼ ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਲੁੱਟ-ਖੋਹ ਦੇ ਮਾਮਲੇ ਵਿਚ ਇਕ ਭਗੌੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੀਓ ਸਟਾਫ ਫਤਹਿਗੜ੍ਹ ਸਾਹਿਬ ਦੇ ਐੱਸਐੱਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਮਿੱਠੂ ਸਿੰਘ ਵਾਸੀ ਸਾਧੋਹੇੜੀ, ਥਾਣਾ ਨਾਭਾ ਅਤੇ ਉਸ ਦੇ ਹੋਰ ਸਾਥੀਆਂ ਖਿਲਾਫ ਥਾਣਾ ਅਮਲੋਹ ਵਿਖੇ 26 ਫਰਵਰੀ 2021 ਨੂੰ ਵਿਜੈ ਕੁਮਾਰ ਵਾਸੀ ਅਲੀਦਾਦਪੁਰ, ਜੋ ਕਿ ਭਰਪੂਰਗੜ੍ਹ ਸ਼ਰਾਬ ਦੇ ਠੇਕੇ ਦਾ ਕਰਿੰਦਾ ਸੀ, ਦੇ ਬਿਆਨਾਂ ਤੇ ਇਕ ਲੁੱਟ-ਖੋਹ ਅਤੇ ਅਗਵਾ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਵਿਚ ਮਿੱਠੂ ਸਿੰਘ ਲਗਭਗ ਇੱਕ ਸਾਲ ਤੋਂ ਭਗੌੜਾ ਚੱਲ ਰਿਹਾ ਸੀl ਪੀਓ ਸਟਾਫ ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਿੱਠੂ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਉਨ੍ਹਾਂ ਦੱਸਿਆ ਕਿ ਮਿੱਠੂ ਸਿੰਘ ਦੇ ਖ਼ਿਲਾਫ਼ ਵੱਖ-ਵੱਖ ਥਾਵਾਂ ’ਤੇ 12 ਮਾਮਲੇ ਦਰਜ ਹਨ।