ਐਸਡੀ ਮਾਡਲ ਸਕੂਲ ’ਚ ਨੰਨ੍ਹੇ-ਮੁੰਨੇ ਬੱਚਿਆਂ ਲਈ ਫ਼੍ਰੈਸ਼ਰ ਪਾਰਟੀ
ਐਸਡੀ ਮਾਡਲ ਸਕੂਲ ਵਿੱਚ ਨੰਨੇ-ਮੁੰਨੇ ਬੱਚਿਆਂ ਲਈ ਫ਼੍ਰੈਸ਼ਰ ਪਾਰਟੀ ਦਾ ਆਯੋਜਨ
Publish Date: Fri, 24 Apr 2026 06:39 PM (IST)
Updated Date: Fri, 24 Apr 2026 06:43 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਐੱਸਡੀ ਮਾਡਲ ਸਕੂਲ ਮੰਡੀ ਗੋਬਿੰਦਗੜ੍ਹ ਵਿਖੇ ਨੰਨ੍ਹੇ-ਮੁੰਨੇ ਬੱਚਿਆਂ ਲਈ ਫ਼੍ਰੈਸ਼ਰ ਪਾਰਟੀ ਦਾ ਕੀਤਾ ਗਿਆ। ਇਸ ਮੌਕੇ ਬੱਚਿਆਂ ਨੇ ਰੰਗ-ਬਿਰੰਗੇ ਪਹਿਰਾਵੇ ’ਚ ਡਾਂਸ ਪੇਸ਼ ਕੀਤਾ ਤੇ ਯਾਦਗਾਰੀ ਤਸਵੀਰਾਂ ਖਿਚਵਾਈਆਂ। ਸਮਾਗਮ ਦੌਰਾਨ ਬੱਚਿਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਤੇ ਵਿਅਕਤੀਗਤ ਖੂਬੀਆਂ ਦੇ ਅਧਾਰ ’ਤੇ ਮਾਸਟਰ ਫ਼੍ਰੈਸ਼ਰ, ਮਿਸ ਫ਼੍ਰੈਸ਼ਰ, ਮੋਸਟ ਕਾਨਫੀਡੈਂਟ ਤੇ ਵੈੱਲ ਡਰੈੱਸਡ ਵਰਗੇ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਨਾਮ ਵੰਡੇ ਗਏ। ਸਕੂਲ ਪ੍ਰਿੰਸੀਪਲ ਅਰਚਨਾ ਗੁਪਤਾ ਨੇ ਬੱਚਿਆਂ ਨਾਲ ਮਿਲ ਕੇ ਕੇਕ ਕੱਟਿਆ ਅਤੇ ਉਨ੍ਹਾਂ ਨੂੰ ਨਵੇਂ ਵਿੱਦਿਅਕ ਸਫ਼ਰ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਾਰੇ ਵਿਦਿਆਰਥੀਆਂ ਨੇ ਇਸ ਸਮਾਗਮ ਦਾ ਭਰਪੂਰ ਆਨੰਦ ਮਾਣਿਆ। ਇਹ ਫ਼੍ਰੈਸ਼ਰ ਪਾਰਟੀ ਬੱਚਿਆਂ ਲਈ ਬਹੁਤ ਹੀ ਯਾਦਗਾਰੀ ਅਤੇ ਖ਼ੁਸ਼ੀ ਭਰਪੂਰ ਰਹੀ।