ਰਿਮਟ ਹਸਪਤਾਲ ’ਚ 12 ਮਾਰਚ ਨੂੰ ਲੱਗੇਗਾ ਮੁਫ਼ਤ ਮੈਡੀਕਲ ਕੈਂਪ
ਰਿਮਟ ਹਸਪਤਾਲ ਵਿੱਚ 12 ਮਾਰਚ ਨੂੰ ਮੁਫ਼ਤ ਮੈਡੀਕਲ ਕੈਂਪ
Publish Date: Mon, 09 Mar 2026 04:59 PM (IST)
Updated Date: Mon, 09 Mar 2026 05:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਿਮਟ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਚ 12 ਮਾਰਚ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਹਸਪਤਾਲ ਪ੍ਰਬੰਧਕਾਂ ਅਨੁਸਾਰ ਇਸ ਕੈਂਪ ਵਿਚ ਅੱਖਾਂ, ਕੰਨ, ਦਿਲ, ਹੱਡੀਆਂ ਸਮੇਤ ਵੱਖ-ਵੱਖ ਬਿਮਾਰੀਆਂ ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਵੇਗਾ। ਖੂਨ ਦੇ ਸਾਰੇ ਟੈਸਟ ਵੀ ਮੁਫ਼ਤ ਹੋਣਗੇ। ਲੋੜ ਅਨੁਸਾਰ ਅਲਟਰਾਸਾਊਂਡ, ਸੀਟੀ ਸਕੈਨ, ਈਸੀਜੀ ਅਤੇ ਐਕਸ-ਰੇ ਵਰਗੀਆਂ ਜਾਂਚਾਂ ਵੀ ਮੁਫ਼ਤ ਕਰਵਾਈਆਂ ਜਾਣਗੀਆਂ। ਦਵਾਈਆਂ ਘੱਟ ਰੇਟ ’ਤੇ ਉਪਲਬਧ ਕਰਵਾਈਆਂ ਜਾਣਗੀਆਂ। ਹਸਪਤਾਲ ਵਿੱਚ ਆਯੂਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮਰੀਜ਼ਾਂ ਦਾ ਮੁਫ਼ਤ ਇਲਾਜ ਵੀ ਚੱਲ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਦੂਰਬੀਨ ਰਾਹੀ ਗੁਰਦੇ ਦੀ ਪੱਥਰੀ, ਗੱਦੂਦਾਂ, ਪਿਸਾਬ ਦੀ ਨਲੀ ਦੀ ਪੱਥਰੀ ਤੇ ਹੋਰ ਵਿਸ਼ੇਸ਼ ਸਰਜਰੀਆਂ ਦੀ ਸਹੂਲਤ ਵੀ ਮੌਜੂਦ ਹੈ।