ਰਿਮਟ ਹਸਪਤਾਲ ’ਚ ਲੱਗੇਗਾ 26 ਫਰਵਰੀ ਨੂੰ ਮੁਫ਼ਤ ਮੈਡੀਕਲ ਕੈਂਪ
ਰਿਮਟ ਹਸਪਤਾਲ ਵਿੱਚ 26 ਫਰਵਰੀ ਨੂੰ ਮੁਫ਼ਤ ਮੈਡੀਕਲ ਕੈਂਪ
Publish Date: Mon, 23 Feb 2026 04:36 PM (IST)
Updated Date: Mon, 23 Feb 2026 04:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਰਿਮਟ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਚ 26 ਫਰਵਰੀ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਅੱਖਾਂ, ਕੰਨ, ਦਿਲ, ਹੱਡੀਆਂ ਸਮੇਤ ਵੱਖ-ਵੱਖ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਸਾਰੇ ਖ਼ੂਨ ਦੇ ਟੈਸਟ ਵੀ ਮੁਫ਼ਤ ਹੋਣਗੇ। ਅਲਟਰਾਸਾਊਂਡ, ਸੀਟੀ ਸਕੈਨ, ਈਸੀਜੀ, ਐਕਸਰੇ ਵਰਗੀਆਂ ਜਾਂਚਾਂ ਵੀ ਮੁਫ਼ਤ ਕੀਤੀਆਂ ਜਾਣਗੀਆਂ। ਦਵਾਈਆਂ ਘੱਟ ਰੇਟ ’ਤੇ ਮਿਲਣਗੀਆਂ। ਹਸਪਤਾਲ ਵਿੱਚ ਆਯੂਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮੁਫ਼ਤ ਇਲਾਜ ਦੀ ਸਹੂਲਤ ਵੀ ਮੌਜੂਦ ਹੈ। ਪ੍ਰਬੰਧਕਾਂ ਨੇ ਇਲਾਕਾ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ।