ਮੁਫ਼ਤ ਮੈਡੀਕਲ ਕੈਂਪ 5 ਨੂੰ
ਰਿਮਟ ਹਸਪਤਾਲ ’ਚ ਮੁਫ਼ਤ ਮੈਡੀਕਲ ਕੈਂਪ 5 ਨੂੰ
Publish Date: Mon, 02 Mar 2026 05:02 PM (IST)
Updated Date: Mon, 02 Mar 2026 05:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਰਿਮਟ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਚ 5 ਮਾਰਚ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਡਾ. ਕੇਸੀ ਗੋਇਲ ਨੇ ਦੱਸਿਆ ਕਿ ਇਸ ਕੈਂਪ ਵਿਚ ਅੱਖਾਂ, ਕੰਨ, ਦਿਲ, ਹੱਡੀਆਂ ਸਮੇਤ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਖੂਨ ਦੇ ਸਾਰੇ ਟੈਸਟ ਵੀ ਬਿਲਕੁਲ ਮੁਫ਼ਤ ਹੋਣਗੇ। ਜੇ ਕਿਸੇ ਮਰੀਜ਼ ਨੂੰ ਅਲਟਰਾਸਾਊਂਡ, ਸੀਟੀ ਸਕੈਨ, ਈਸੀਜੀ, ਐਕਸਰੇ ਜਾਂ ਹੋਰ ਜਾਂਚਾਂ ਦੀ ਲੋੜ ਪਈ ਤਾਂ ਉਹ ਵੀ ਰਾਹਤ ਵਜੋਂ ਮੁਫ਼ਤ ਕੀਤੀਆਂ ਜਾਣਗੀਆਂ। ਦਵਾਈਆਂ ਘੱਟ ਰੇਟ ’ਤੇ ਦਿੱਤੀਆਂ ਜਾਣਗੀਆਂ। ਹਸਪਤਾਲ ਵਿਚ ਆਯੂਸ਼ਮਾਨ ਭਾਰਤ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਮਰੀਜ਼ਾਂ ਦਾ ਮੁਫ਼ਤ ਇਲਾਜ ਚੱਲ ਰਿਹਾ ਹੈ। ਇੱਥੇ ਦੂਰਬੀਨ ਰਾਹੀ ਗੁਰਦੇ ਦੀ ਪੱਥਰੀ, ਗੱਦੂਦਾਂ, ਪਿਸ਼ਾਬ ਦੀ ਨਲੀ ਦੀ ਪੱਥਰੀ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀ ਸਰਜਰੀ ਵਰਗੇ ਵਿਸ਼ੇਸ਼ ਆਪ੍ਰੇਸ਼ਨ ਵੀ ਕੀਤੇ ਜਾਂਦੇ ਹਨ। ਨਵਜਾਤ ਬੱਚਿਆਂ ਦੀ ਦੇਖਭਾਲ ਅਤੇ ਚੂਲੇ ਬਦਲਣ ਦਾ ਵੀ ਪ੍ਰਬੰਧ ਹੈ। ਆਯੂਸ਼ਮਾਨ ਕਾਰਡ ਧਾਰਕਾਂ ਲਈ ਮੁਫ਼ਤ ਓਪੀਡੀ ਸਹੂਲਤ ਵੀ ਮੌਜੂਦ ਹੈ।