ਪਿੰਡ ਰਿਉਣਾ ਨੀਵਾਂ ਵਿਖੇ ਮੁਫਤ ਆਯੁਰਵੈਦਿਕ ਤੇ ਹੋਮਿਓਪੈਥੀ ਕੈਂਪ ਲਾਇਆ
ਪਿੰਡ ਰਿਉਣਾ ਨੀਵਾਂ ਵਿਖੇ ਮੁਫਤ ਆਯੁਰਵੈਦਿਕ ਤੇ ਹੋਮਿਓਪੈਥੀ ਕੈਂਪ ਲਾਇਆ
Publish Date: Wed, 11 Feb 2026 05:11 PM (IST)
Updated Date: Wed, 11 Feb 2026 05:14 PM (IST)

ਫ਼ੋਟੋ ਫ਼ਾਈਲ :5 ਪਿੰਡ ਰਿਉਣਾ ਨੀਵਾਂ ਦੇ ਕਮਿਊਨਿਟੀ ਸੈਂਟਰ ਵਿਖੇ ਲਗਾਏ ਆਯੁਸ਼ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਡਾਕਟਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਡਾਇਰੈਕਟਰ ਆਯੁਰਵੈਦਾ, ਡਾਇਰੈਕਟਰ ਹੋਮਿਓਪੈਥੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਰਿਊਣਾ ਨੀਵਾਂ ਦੇ ਕਮਿੳਨਿਟੀ ਸੈਂਟਰ ਵਿਖੇ ਆਯੁਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਜ਼ਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫਸਰ ਡਾ. ਮੰਜੂ ਅਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਹੇਠ ਟੀਮ ਨੇ 546 ਮਰੀਜ਼ਾਂ ਦੀ ਜਾਂਚ ਕੀਤੀ ਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਡਾ. ਮੰਜੂ ਨੇ ਕਿਹਾ ਕਿ ਆਯੁਰਵੈਦਿਕ ਤੇ ਹੋਮਿਓਪੈਥੀ ਇੱਕ ਪੁਰਾਤਨ ਵਿਧੀ ਹੈ ਜਿਸ ਨਾਲ ਹਰੇਕ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਧੀਆਂ ਮਨੁੱਖ ਲਈ ਬਹੁਤ ਹੀ ਲਾਹੇਵੰਦ ਸਾਬਤ ਹੁੰਦੀਆਂ ਹਨ ਜਿਨ੍ਹਾਂ ਦਾ ਮਨੁੱਖੀ ਸਰੀਰ ਤੇ ਕੋਈ ਮਾੜਾ ਪ੍ਰਭਾਵ ਵੀ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਅੱਜ ਦੇ ਕੈਂਪ ਵਿੱਚ 288 ਮਰੀਜਾਂ ਨੂੰ ਆਯੁਰਵੈਦਿਕ ਅਤੇ 258 ਮਰੀਜ਼ਾਂ ਨੂੰ ਹੋਮਿਓਪੈਥੀ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਡਾਕਟਰ ਕਾਮਨਾ ਬਾਵਾ ਏਐਮਓ, ਡਾ. ਜਤਿੰਦਰ ਸਿੰਘ ਏਐਮਓ, ਡਾ ਦਲਜੀਤ ਸਿੰਘ ਐੱਚਐੱਮਓ, ਡਾ ਗੁਰਪ੍ਰੀਤ ਕੌਰ ਐੱਚਐੱਮਓ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ। ਇਸ ਦੌਰਾਨ ਮਨਪ੍ਰੀਤ ਸਿੰਘ ਉਪਵੈਦ, ਅਮਰੀਕ ਸਿੰਘ ਉਪਵੈਦ , ਪਰਮਜੀਤ ਕੌਰ ਐੱਚਓ ਡਿਸਪੈਂਸ, ਨੀਲਕਮਲ ਐੱਚਓ ਡਿਸਪੈਂਸਰ ਵੱਲੋਂ ਦਵਾਈਆਂ ਦੀ ਵੰਡ ਕੀਤੀ ਗਈ। ਕੈਂਪ ਵਿੱਚ ਸਰਪੰਚ ਪਰਮਜੀਤ ਸਿੰਘ, ਰਾਜੀਵ ਦਰਜਾ ਅਤੇ ਪੰਚਾਇਤ ਮੈਬਰਾਂ ਨੇ ਸਹਿਯੋਗ ਦਿੱਤਾ।