ਚਾਰ ਜਣਿਆਂ ਦੇ ਡੋਪ ਟੈਸਟ ਪਾਜ਼ੇਟਿਵ ਆਏ
ਚਾਰ ਜਣਿਆਂ ਦੇ ਡੋਪ ਟੈਸਟ ਪਾਜ਼ੇਟਿਵ ਆਏ
Publish Date: Tue, 10 Mar 2026 05:57 PM (IST)
Updated Date: Tue, 10 Mar 2026 06:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮੂਲੇਪੁਰ, ਬਡਾਲੀ ਆਲਾ ਸਿੰਘ, ਖਮਾਣੋਂ ਤੇ ਅਮਲੋਹ ਪੁਲਿਸ ਥਾਣਿਆਂ ਦੀਆਂ ਟੀਮਾਂ ਵੱਲੋਂ ਨਸ਼ੇ ਦੇ ਸ਼ੱਕ ਵਿਚ ਫੜੇ ਚਾਰ ਵਿਅਕਤੀਆਂ ਦੇ ਡੋਪ ਟੈਸਟ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿਚ ਹਰਮਨਪ੍ਰੀਤ, ਇੰਦਰਪ੍ਰੀਤ, ਪਲਵਿੰਦਰ ਅਤੇ ਗੁਰਮੀਤ ਸਿੰਘ ਸ਼ਾਮਲ ਹਨ। ਪੁਲਿਸ ਵੱਲੋਂ ਉਕਤ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਮੁਕੱਦਮੇ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।