ਕਰੰਟ ਲੱਗਣ ਕਾਰਨ ਚਾਰ ਪਸ਼ੂ ਮਰੇ
ਕਰੰਟ ਲੱਗਣ ਕਾਰਨ ਚਾਰ ਪਸ਼ੂ ਮਰੇ
Publish Date: Wed, 28 Jan 2026 05:43 PM (IST)
Updated Date: Wed, 28 Jan 2026 05:46 PM (IST)
ਹਰਕੰਵਲ ਕੰਗ, ਪੰਜਾਬੀ ਜਾਗਰਣ, ਖਮਾਣੋਂ : ਪਿੰਡ ਲਖਣਪੁਰ ਵਿਚ ਇਕ ਕਿਸਾਨ ਦੇ ਚਾਰ ਪਸ਼ੂ ਕਰੰਟ ਲੱਗਣ ਕਾਰਨ ਮਰ ਗਏ ਹਨ। ਕਰੰਟ ਕਿਵੇਂ ਲੱਗਾ ਇਹ ਹਾਲੇ ਭੇਤ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਲਖਣਪੁਰ ਦੀ ਗਰਚਾ ਪੱਤੀ ਵਿਚ ਕਿਸਾਨ ਨਾਜ਼ਰ ਸਿੰਘ ਪੁੱਤਰ ਬਗੀਚਾ ਸਿੰਘ ਦੇ ਚਾਰ ਪਸ਼ੂਆਂ ਦੀ ਬਾਅਦ ਦੁਪਹਿਰ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਨ੍ਹਾਂ ਵਿਚੋਂ ਤਿੰਨ ਪਸ਼ੂ ਦੁਧਾਰੂ ਸਨ ਜਿਨ੍ਹਾਂ ਦੀ ਕੀਮਤ ਲੱਖਾਂ ਵਿਚ ਹੈ। ਘਟਨਾ ਸਥਾਨ ਉੱਤੇ ਬਿਜਲੀ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜ ਕੇ ਜਾਂਚ ਵਿਚ ਜੁਟ ਗਏ। ਪਸ਼ੂਆਂ ਦੀ ਮੌਤ ’ਚ ਗਮਗੀਨ ਨਾਜ਼ਰ ਸਿੰਘ ਨੇ ਦੱਸਿਆ ਕਿ ਉਸ ਨੂੰ ਲੱਖਾਂ ਦਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੀੜਤ ਕਿਸਾਨ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਮਰੇ ਪਸ਼ੂਆਂ ਵਿੱਚ ਦੋ ਗਾਵਾਂ ਅਤੇ ਦੋ ਮੱਝਾਂ ਹਨ।