ਭਾਜਪਾ ਦੇ ਸਰਕਲ ਸਰਹਿੰਦ ਬਾੜਾ ਦੀ ਜਥੇਬੰਦੀ ਦਾ ਗਠਨ
ਭਾਜਪਾ ਦੇ ਸਰਕਲ ਸਰਹਿੰਦ ਬਾੜਾ ਦੀ ਜਥੇਬੰਦੀ ਦਾ ਗਠਨ
Publish Date: Sat, 31 Jan 2026 07:38 PM (IST)
Updated Date: Sat, 31 Jan 2026 07:40 PM (IST)

- ਜਸਪਾਲ ਸਿੰਘ ਅਨਾਇਤਪੁਰਾ ਪ੍ਰਧਾਨ ਤੇ ਸੰਦੀਪ ਅਰੋੜਾ ਮੀਤ ਪ੍ਰਧਾਨ ਅਲਾਨੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਸਰਕਲ ਸਰਹਿੰਦ ਬਾੜਾ ਦੀ ਵਿਸ਼ੇਸ਼ ਬੈਠਕ ਹੋਈ। ਇਸ ਬੈਠਕ ਵਿੱਚ ਸਰਬਸੰਮਤੀ ਨਾਲ ਜਸਪਾਲ ਸਿੰਘ ਅਨਾਇਤਪੁਰਾ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸਰਕਲ ਦੀ ਪੂਰੀ ਟੀਮ ਦਾ ਐਲਾਨ ਕੀਤਾ ਗਿਆ। ਸਰਕਲ ਟੀਮ ਵਿੱਚ ਮੀਤ ਪ੍ਰਧਾਨ ਵਜੋਂ ਸੰਦੀਪ ਅਰੋੜਾ, ਚੋਗਾ ਸਿੰਘ, ਮਨਜਿੰਦਰ ਸਿੰਘ ਵਿਰਕ, ਮਨਜੀਤ ਕੌਰ ਅਤੇ ਰਜਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਵਜੋਂ ਪ੍ਰੀਤਮ ਸਿੰਘ ਅਤੇ ਜਸਬੀਰ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਸਕੱਤਰ ਵਜੋਂ ਮਨਦੀਪ ਸਿੰਘ, ਸੁਖਜਿੰਦਰ ਸਿੰਘ, ਗੁਰਜੰਟ ਸਿੰਘ, ਅਮਰੀਕ ਸਿੰਘ ਅਤੇ ਕੁਲਵੰਤ ਸਿੰਘ ਨੂੰ ਲਗਾਇਆ ਗਿਆ। ਯੂਥ ਮੋਰਚਾ ਦੀ ਜ਼ਿੰਮੇਵਾਰੀ ਬਿਕਰਮਜੀਤ ਸਿੰਘ, ਮਹਿਲਾ ਮੋਰਚਾ ਮਨਦੀਪ ਕੌਰ, ਕਿਸਾਨ ਮੋਰਚਾ ਅਮਰੀਕ ਸਿੰਘ, ਦਲਿਤ ਮੋਰਚਾ ਮੋਹਨ ਸਿੰਘ ਭਟਮਾਜਰਾ, ਘੱਟ ਗਿਣਤੀ ਮੋਰਚਾ ਧੰਨੇ ਸ਼ਾਹ ਅਤੇ ਓਬੀਸੀ ਮੋਰਚਾ ਗੁਰਜੀਤ ਸਿੰਘ ਨੂੰ ਸੌਂਪੀ ਗਈ। ਇਸ ਮੌਕੇ ਆਈਟੀ ਸੈੱਲ ਦੀ ਜ਼ਿੰਮੇਵਾਰੀ ਗੁਰਮੁਖ ਸਿੰਘ, ਸੋਸ਼ਲ ਮੀਡੀਆ ਕੁਲਵਿੰਦਰ ਸਿੰਘ ਅਤੇ ਆਈਟੀ ਪੂਨਮ ਸ਼ਰਮਾ ਨੂੰ ਦਿੱਤੀ ਗਈ। ਲਾਭਾਰਥੀ ਸੰਯੋਜਕ ਵਜੋਂ ਬਲਜੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ। ਕਾਰਜਕਾਰਨੀ ਮੈਂਬਰ ਵਜੋਂ ਦਵਿੰਦਰ ਸਿੰਘ, ਮੋਹਨ ਸਿੰਘ, ਮੇਜਰ ਸਿੰਘ, ਹਰਮੀਤ ਸਿੰਘ, ਕੁਲਦੀਪ ਸਿੰਘ, ਭਜਨ ਸਿੰਘ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ, ਦਲਵੀਰ ਸਿੰਘ, ਜਗਜੀਤ ਸਿੰਘ, ਪਰਮਜੀਤ ਸਿੰਘ, ਅਮਨਦੀਪ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ। ਇਸ ਮੌਕੇ ਅਜਾਇਬ ਸਿੰਘ ਜਖਵਾਲੀ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਹਰੀਸ਼ ਅਗਰਵਾਲ, ਸਰਬਜੀਤ ਸਿੰਘ ਮੱਖਣ ਸਮੇਤ ਹੋਰ ਸੀਨੀਅਰ ਲੀਡਰ ਆਦਿ ਹਾਜ਼ਰ ਸਨ।