ਅਮਰ ਸ਼ਹੀਦ ਮੋਤੀ ਮਹਿਰਾ ਵੈਲਫੇਅਰ ਕਮੇਟੀ ਦਾ ਗਠਨ
ਅਮਰ ਸ਼ਹੀਦ ਮੋਤੀ ਮਹਿਰਾ ਵੈਲਫੇਅਰ ਕਮੇਟੀ ਦਾ ਗਠਨ
Publish Date: Wed, 21 Jan 2026 05:44 PM (IST)
Updated Date: Wed, 21 Jan 2026 05:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪੰਜਾਬ ਦੇ ਸਾਬਕਾ ਮੰਤਰੀ, ਸੀਨੀਅਰ ਭਾਜਪਾ ਆਗੂ ਤੇ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ ਡਾ. ਹਰਬੰਸ ਲਾਲ ਨੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਲਈ ਅਮਰ ਸ਼ਹੀਦ ਮੋਤੀ ਰਾਮ ਮਹਿਰਾ ਵੈਲਫੇਅਰ ਕਮੇਟੀ ਦਾ ਗਠਨ ਕੀਤਾ ਤੇ ਗੁਰਦੇਵ ਸਿੰਘ ਡੇਰਾ ਮੀਰ ਮੀਰਾਂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ। ਸ ਨਾਲ ਹੀ 31 ਮੈਂਬਰੀ ਕਮੇਟੀ ਵੀ ਗਠਿਤ ਕੀਤੀ ਗਈ। ਇਹ ਕਮੇਟੀ ਗੁਰੂ ਸਾਹਿਬਾਨ ਦੇ ਦਿਹਾੜੇ ਤੇ ਅਮਰ ਸ਼ਹੀਦ ਮੋਤੀ ਰਾਮ ਮਹਿਰਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਸ਼ਹੀਦੀ ਦਿਵਸ ਨੂੰ ਹਰ ਸਾਲ ਮਨਾਏਗੀ। ਇਨ੍ਹਾਂ ਪ੍ਰੋਗਰਾਮਾਂ ਵਿੱਚ ਦੁੱਧ ਦੇ ਲੰਗਰ ਅਤੇ ਹੋਰ ਭੋਜਨ ਪ੍ਰਸ਼ਾਦੇ ਦੇ ਲੰਗਰ ਵੀ ਲਗਾਏ ਜਾਣਗੇ। ਕਮੇਟੀ ਦੇ ਸਨਮਾਨਿਤ ਮੈਂਬਰਾਂ ਵਿਚ ਮਨਜੀਤ ਸਿੰਘ ਜੰਡਾਲੀ, ਅਮਰੀਕ ਸਿੰਘ ਗੋਬਿੰਦਗੜ੍ਹ, ਮੇਜਰ ਸਿੰਘ ਗੋਬਿੰਦਗੜ੍ਹ, ਰਾਜ ਕੁਮਾਰ ਮਹਿਰਾ ਬਸੀ ਪਠਾਨਾ, ਡਾ. ਸੁਖਵਿੰਦਰ ਸਿੰਘ ਹਿੰਦੂਪੁਰ, ਨਿਰਮਲ ਸਿੰਘ ਬ੍ਰਾਹਮਣ ਮਾਜਰਾ, ਦਲਜੀਤ ਸਿੰਘ ਡੇਰਾ ਮੀਰ ਮੀਰਾਂ, ਕਰਮ ਚੰਦ ਪਵਾਲਾ, ਰਜਿੰਦਰ ਸਿੰਘ ਪਵਾਲਾ, ਲਖਵੀਰ ਸਿੰਘ ਸਰਾਏ ਬੰਜਾਰਾ, ਜਗਦੀਸ਼ ਸਿੰਘ ਦਮਹੇੜੀ, ਪ੍ਰਿਤਪਾਲ ਸਿੰਘ ਡੇਰਾ ਮੀਰ ਮੀਰਾਂ, ਗੁਰਜੰਟ ਸਿੰਘ ਡੇਰਾ ਮੀਰਾਂ, ਜ਼ਿਲ੍ਹਾ ਲੰਗਰ ਕਮੇਟੀ ਚੇਅਰਮੈਨ ਦਰਸ਼ਨ ਸਿੰਘ ਕੋਟਲਾ ਬਜਵਾੜਾ, ਕਮਲਜੀਤ ਕੌਰ ਜੰਡਾਲੀ, ਗੁਰਸੇਵਕ ਸਿੰਘ ਮੰਡੋਫਲ, ਗੁਰਵਿੰਦਰ ਸਿੰਘ ਦਮਹੇੜੀ, ਗੁਰਪ੍ਰੀਤ ਸਿੰਘ ਕੋਟਲਾ ਬਜਵਾੜਾ, ਕੁਲਦੀਪ ਸਿੰਘ ਪਵਾਲਾ, ਪਿੰਟੂ ਮਹਿਰਾ ਕੋਟਲਾ ਬਜਵਾੜਾ, ਸੇਠੀ ਮਹਿਰਾ ਕੋਟਲਾ ਬਜਵਾੜਾ, ਰਜਿੰਦਰ ਸਿੰਘ ਮੰਡੋਫਲ, ਸਵਰਨ ਸਿੰਘ ਕੋਟਲਾ ਬਜਵਾੜਾ, ਡਾ. ਮੰਗਲ ਸਿੰਘ ਮਾਜਰੀ ਫਾਟਕ, ਮੇਜਰ ਸਿੰਘ ਗੋਬਿੰਦਗੜ੍ਹ, ਰਾਮ ਲਾਲ ਮੇਹਰਾ ਮੰਡੋਫਲ, ਸ਼ਾਮ ਲਾਲ ਮੇਹਰਾ ਮੰਡੋਫਲ ਅਤੇ ਅਵਤਾਰ ਸਿੰਘ ਮੰਡੋਫਲ ਆਦਿ ਸ਼ਾਮਲ ਹਨ। ਕਮੇਟੀ ਦੀ ਪਹਿਲੀ ਮੀਟਿੰਗ 15 ਫਰਵਰੀ ਨੂੰ ਐਤਵਾਰ ਸ਼ਾਮ 3 ਵਜੇ ਸਰਹਿੰਦ ਸ਼ਹਿਰ ਦੇ ਸ਼ਿਵ ਮੰਦਿਰ ਗਰਾਊਂਡ ਵਿਚ ਹੋਵੇਗੀ। ਇਸ ਮੌਕੇ ਸ਼ਾਮ ਸੁੰਦਰ ਭਾਰਦਵਾਜ ਬ੍ਰਾਹਮਣ ਮਾਜਰਾ, ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ, ਅਸ਼ੋਕ ਕੁਮਾਰ ਤਲਾਣੀਆਂ ਵਾਈਸ ਪ੍ਰਧਾਨ ਪੰਜਾਬ, ਵਾਈਸ ਪ੍ਰਧਾਨ ਪੰਜਾਬ ਸੰਦੀਪ ਸਿੰਘ ਲਵਲੀ, ਐਡਵਾਈਜ਼ਰ ਪੰਜਾਬ ਡਾ. ਐਨ.ਐਸ. ਬਾਵਾ, ਸੁੱਚਾ ਖਾਨ ਮਹਾਦੀਆਂ, ਕਾਕਾ ਸਿੰਘ ਮੱਠੀ, ਨਰਿੰਦਰ ਸਿੰਘ ਮੱਠੀ, ਗੁਰਨਾਮ ਸਿੰਘ ਮੱਠੀ, ਲਖਵਿੰਦਰ ਸਿੰਘ ਮੱਠੀ, ਦਰਸ਼ਨ ਸਿੰਘ ਮੱਠੀ, ਸੁਰਿੰਦਰ ਸਿੰਘ ਮੱਠੀ, ਪ੍ਰੈੱਸ ਸਕੱਤਰ ਪੰਜਾਬ ਗੁਰਦੀਪ ਸਿੰਘ ਭਾਗਨਪੁਰ, ਪਰਮਜੀਤ ਸਿੰਘ ਮੱਠੀ ਅਤੇ ਯੂਥ ਆਗੂ ਪੰਜਾਬ ਗੁਰਤੇਜ ਸਿੰਘ ਭਾਨਗਪੁਰ ਆਦਿ ਮੌਜੂਦ ਸਨ।