ਐਡ) ਬਾਬਾ ਸਾਹਿਬ ਨੂੰ ਭੇਟ ਕੀਤੇ ਸ਼ਰਧਾ ਦੇ ਫੁੱਲ
ਬਾਬਾ ਸਾਹਿਬ ਨੂੰ ਭੇਟ ਕੀਤੇ ਸ਼ਰਧਾ ਦੇ ਫੁੱਲ
Publish Date: Tue, 14 Apr 2026 07:18 PM (IST)
Updated Date: Tue, 14 Apr 2026 07:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਏਡੀ ਕਾਰ ਬਾਜ਼ਾਰ ਤੇ ਸਮੂਹ ਮਾਰਕੀਟ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਕਾਰ ਬਾਜ਼ਾਰ ਵੱਲੋਂ ਸਾਬਕਾ ਜ਼ਿਲ੍ਹਾ ਭਲਾਈ ਅਫ਼ਸਰ ਜਸਵੀਰ ਸਿੰਘ ਢਿੱਲੋਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਆਪਣਾ ਸਾਰਾ ਜੀਵਨ ਸਮਾਜਿਕ ਬਰਾਬਰੀ ਅਤੇ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਲਈ ਲੇਖੇ ਲਾ ਦਿੱਤਾ ਇਸ ਮੌਕੇ ਪੰਜਾਬ ਪ੍ਰਦੇਸ਼ ਵਾਲਮੀਕਿ ਸਭਾ ਦੇ ਪ੍ਰਧਾਨ ਸਾਜਨ ਕੁਮਾਰ ਅਤੇ ਸਮਾਜ ਸੇਵੀ ਰਜੀਵ ਕੁਮਾਰ ਵਾਲਮੀਕਿ ਨੇ ਕਿਹਾ ਕਿ ਉਨ੍ਹਾਂ ਦੇ ਦਿਖਾਏ ਰਾਹ ਤੇ ਚੱਲ ਕੇ ਹੀ ਸਮਾਜ ਤਰੱਕੀ ਕਰ ਸਕਦਾ ਹੈ। ਇਸ ਮੌਕੇ ਪਰਮੋਦ ਕਪਿਲਾ, ਜਸਵਿੰਦਰ ਗਰੇਵਾਲ, ਰਜੀਵ ਬੈਕਟਰ, ਸਨੀ ਕੁਮਾਰ, ਜਸਵਿੰਦਰ ਪਿੰਕਾ, ਨੰਦ ਕਿਸ਼ੋਰ, ਜਸਵੰਤ ਸਿੰਘ, ਜਸਵਿੰਦਰ ਜੱਸੀ, ਲਖਵੀਰ ਸਿੰਘ, ਅਜੀਤ ਸਿੰਘ, ਮਨਮੋਹਨ ਸਿੰਘ, ਗੁਰਦੀਪ ਸਿੰਘ, ਦੀਪਕ ਕੁਮਾਰ, ਬਲਵੰਤ ਸਿੰਘ, ਗਿਆਨੀ ਜਸਨੀਤ ਸਿੰਘ, ਗਿਆਨੀ ਗੁਰਮਨਪ੍ਰੀਤ ਸਿੰਘ ਆਦਿ ਮੌਜੂਦ ਸਨ।