ਪਿੰਡ ਛਲੇੜੀ ਵਿਖੇ ਪੰਜ ਪੰਜ ਮਰਲੇ ਦੇ ਦਿੱਤੇ ਪਲਾਟ
ਪਿੰਡ ਛਲੇੜੀ ਵਿਖੇ ਪੰਜ ਪੰਜ ਮਰਲੇ ਦੇ ਦਿੱਤੇ ਗਏ ਪਲਾਟ
Publish Date: Sun, 22 Mar 2026 05:46 PM (IST)
Updated Date: Sun, 22 Mar 2026 05:49 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਬਲਾਕ ਸਰਹਿੰਦ ਦੇ ਪਿੰਡ ਛਲੇੜੀ ਵਿਖੇ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਗਏ ਤੇ ਨਾਲ ਹੀ ਇਕ ਨਵੀਂ ਬਣੀ ਪਾਰਕ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਦੇ ਲਈ ਵਚਨਬੱਧ ਹੈ। ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ ਲੈਸ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਹਲਕੇ ’ਚ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਸੜਕਾਂ, ਪੀਣ ਵਾਲੇ ਪਾਣੀ, ਸਿਹਤ ਤੇ ਸਿੱਖਿਆ ਵਰਗੇ ਖੇਤਰਾਂ ’ਚ ਕਈ ਮਹੱਤਵਪੂਰਨ ਕੰਮ ਕਰਵਾਏ ਗਏ ਹਨ। ਲੋਕਾਂ ਦੀਆਂ ਮੁਢਲੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਕਈ ਪ੍ਰੋਜੈਕਟ ਪੂਰੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਛਲੇੜੀ ਵਿਖੇ 132 ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪਿੰਡ ’ਚ ਬਜ਼ੁਰਗਾਂ ਦੇ ਸੈਰ ਕਰਨ ਲਈ ਅਤੇ ਬੱਚਿਆਂ ਦੇ ਖੇਡਣ ਦੇ ਲਈ ਇਕ ਨਵੀਂ ਪਾਰਕ ਉਸਾਰੀ ਗਈ ਹੈ, ਜਿਸ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਪਿੰਡ ਦੀ ਸਰਪੰਚ ਬਲਜਿੰਦਰ ਕੌਰ, ਡਾ. ਗੁਰਦੀਪ ਸਿੰਘ, ਹਰਿੰਦਰ ਸਿੰਘ, ਬਲਜੀਤ ਸਿੰਘ, ਜੀਤ ਸਿੰਘ, ਸੰਦੀਪ ਸਿੰਘ, ਸੁਖਵਿੰਦਰ ਕੌਰ, ਸੰਦੀਪ ਕੁਮਾਰ ਸ਼ਰਮਾ, ਕਸ਼ਮੀਰ ਬਾਜਵਾ ( ਸਾਰੇ ਮੈਂਬਰ ਪੰਚਾਇਤ), ਤਾਜ ਮੁਹੰਮਦ, ਗੁਰਜੀਤ ਛਲੇੜੀ, ਯੂਥ ਵਿੰਗ ਦੇ ਪ੍ਰਧਾਨ ਰਣਜੀਤ ਸਿੰਘ, ਰਾਮਪਾਲ ਸਿੰਘ, ਗੁੱਲੂ, ਜਗਜੀਤ ਰਿਉਣਾ, ਤੀਰਥ ਗੁਣੀਆ ਮਾਜਰਾ, ਹੈਪੀ ਸਰਪੰਚ, ਦਵਿੰਦਰ ਚਣੋ ਆਦਿ ਵੀ ਮੌਜੂਦ ਸਨ।