ਔਰਤਾਂ ਨੂੰ ਆਰਥਿਕ ਮਦਦ ਨੇ ਬਦਲੀ ਰਾਜਨੀਤੀ ਦੀ ਤਸਵੀਰ : ਢਿੱਲੋਂ
ਔਰਤਾਂ ਨੂੰ ਆਰਥਿਕ ਮਦਦ ਨੇ ਬਦਲੀ ਰਾਜਨੀਤੀ ਦੀ ਤਸਵੀਰ : ਢਿੱਲੋਂ
Publish Date: Thu, 12 Mar 2026 05:44 PM (IST)
Updated Date: Thu, 12 Mar 2026 05:48 PM (IST)

ਫ਼ੋਟੋ ਫ਼ਾਈਲ : 17-- ਲੁਹਾਰ ਮਾਜਰਾ ਵਿਖੇ ਮੀਟਿੰਗ ਦੌਰਾਨ ਗੁਰਵਿੰਦਰ ਸਿੰਘ ਢਿੱਲੋਂ ਤੇ ਆਮ ਆਦਮੀ ਪਾਰਟੀ ਦੇ ਸਮਰਥਕ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਹਰ ਮਹੀਨੇ ਆਰਥਿਕ ਮਦਦ ਦੇਣ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਰਾਜਨੀਤਕ ਲਾਭ ਮਿਲ ਰਿਹਾ ਹੈ। ਇਸ ਫੈਸਲੇ ਨੇ ਵਿਰੋਧੀ ਪਾਰਟੀਆਂ ਵਿਚ ਬੇਚੈਨੀ ਪੈਦਾ ਕਰ ਦਿੱਤੀ ਹੈ। ਅੱਜ ਅਮਲੋਹ ਹਲਕੇ ਦੇ ਪਿੰਡ ਲੁਹਾਰ ਮਾਜਰਾ ਵਿੱਚ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਰਕੀਟ ਕਮੇਟੀ ਸਰਹਿੰਦ ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਤੇ ਏਪੀਏ ਸਟੇਟ ਸਪੋਕਸਪਰਸਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੁਫ਼ਤ ਬਿਜਲੀ, ਔਰਤਾਂ ਲਈ ਮੁਫ਼ਤ ਬੱਸ ਸਫਰ, 10 ਲੱਖ ਤੱਕ ਮੁਫ਼ਤ ਇਲਾਜ ਅਤੇ ਹੁਣ ਹਰ ਪੰਜਾਬੀ ਔਰਤ ਨੂੰ 1000-1500 ਰੁਪਏ ਮਹੀਨਾਵਾਰ ਮਦਦ ਨਾਲ ਆਮ ਆਦਮੀ ਪਾਰਟੀ ਹਰ ਘਰ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਵਿਰੋਧੀ ਪਾਰਟੀਆਂ ਦੇ ਘਰਾਂ ਦੀਆਂ ਔਰਤਾਂ ਨੂੰ ਵੀ ਲਾਭ ਪਹੁੰਚਾ ਰਹੀ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਹੁਣ ਪੰਜਾਬੀਆਂ ਦੇ ਦਿਲਾਂ ਵਿੱਚ ਰਾਜ ਕਰ ਰਹੀ ਹੈ ਅਤੇ 2027 ਦੀਆਂ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਦੀ ਸੰਭਾਵਨਾ ਵਧ ਗਈ ਹੈ। ਇਸ ਮੌਕੇ ਬਲਾਕ ਪ੍ਰਧਾਨ ਅਮਰਿੰਦਰ ਸਿੰਘ ਗਰੇਵਾਲ, ਸਰਪੰਚ ਗੁਰਮੀਤ ਸਿੰਘ, ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਅਤੇ ਆਪ ਆਗੂ ਜਸਮੇਰ ਸਿੰਘ, ਦਵਿੰਦਰ ਸਿੰਘ, ਬਲਵਿੰਦਰ ਸਿੰਘ, ਸਤਿਨਾਮ ਸਿੰਘ, ਰਮਨਦੀਪ ਸਿੰਘ, ਨਾਜ਼ਰ ਸਿੰਘ, ਤਰਲੋਚਨ ਸਿੰਘ, ਜੋਰਾ ਸਿੰਘ, ਹਰਮੀਤ ਸਿੰਘ, ਪਰਮਿੰਦਰ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ, ਦਲਵਿੰਦਰ ਸਿੰਘ, ਹਰਜੀਤ ਸਿੰਘ, ਬਲਪ੍ਰੀਤ ਸਿੰਘ, ਯੁਵਰਾਜ ਸਿੰਘ, ਧਨੱਤਰ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ, ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਅਤੇ ਵਿਚਾਰ ਸਾਂਝੇ ਕੀਤੇ।