ਡੋਪ ਟੈਸਟ ਪਾਜ਼ੇਟਿਵ ਆਉਣ ’ਤੇ 4 ਖ਼ਿਲਾਫ਼ ਪਰਚਾ
ਡੋਪ ਟੈਸਟ ਪੋਜ਼ੀਟਿਵ ਆਉਣ ’ਤੇ 4 ਖਿਲਾਫ ਪਰਚਾ
Publish Date: Sat, 07 Mar 2026 05:48 PM (IST)
Updated Date: Sat, 07 Mar 2026 05:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਨੇ ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਬਸੀ ਪਠਾਣਾਂ, ਖਮਾਣੋਂ, ਮੂਲੇਪੁਰ ਅਤੇ ਮੰਡੀ ਗੋਬਿੰਦਗੜ੍ਹ ਵਿੱਚ ਕੇਸ ਦਰਜ ਕੀਤੇ ਹਨ। ਇਨ੍ਹਾਂ ਵਿਅਕਤੀਆਂ ਵਿੱਚ ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਲਡੀ ਤੇ ਗੁਰਸੇਵਕ ਸਿੰਘ ਸ਼ਾਮਲ ਹਨ। ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਉਕਤ ਵਿਅਕਤੀਆਂ ਦਾ ਡੋਪ ਟੈਸਟ ਕਰਾਇਆ ਜੋ ਪਾਜ਼ੇਟਿਵ ਆਇਆ।