ਬਸੀ ਪਠਾਣਾਂ ’ਚ ਫੀਵਰ ਸਰਵੇ ਕਰਵਾਇਆ
ਬਸੀ ਪਠਾਣਾਂ ’ਚ ਫੀਵਰ ਸਰਵੇ ਕਰਵਾਇਆ
Publish Date: Fri, 06 Mar 2026 04:45 PM (IST)
Updated Date: Fri, 06 Mar 2026 04:48 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਅਰਵਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਪ੍ਰਭਜੋਤ ਕੌਰ ਦੇ ਨਿਰਦੇਸ਼ਾਂ ’ਤੇ ਬਸੀ ਪਠਾਣਾਂ ਵਿਖੇ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਬੁਖਾਰ ਨੂੰ ਲੈ ਕੇ ਸਰਵੇ ਕਰਵਾਇਆ ਗਿਆ। ਜਿਸ ਦੌਰਾਨ ਸਿਹਤ ਇੰਸਪੈਕਟਰ ਸੱਤਿਆਪਾਲ ਬੈਂਸ ਦੀ ਟੀਮ ਵਿਚ ਸ਼ਾਮਿਲ ਸਿਹਤ ਕਰਮਚਾਰੀ ਰਵਿੰਦਰ ਸਿੰਘ, ਬਲਜੀਤ ਸਿੰਘ ਆਦਿ ਨੇ ਵੱਖ ਵੱਖ ਸਕੂਲਾਂ ਦੇ ਇਲਾਵਾ ਮੁਹੱਲਾ ਕਿਲਾ ਦਾ ਦੌਰਾ ਕੀਤਾ ਅਤੇ ਬੁਖਾਰ ਸੰਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਮੌਸਮੀ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਤੇ ਬਚਾਅ ਦੇ ਉਪਾਅ ਦੱਸੇ। ਇਸ ਦੇ ਇਲਾਵਾ ਘਰ-ਘਰ ਜਾ ਕੇ ਫ੍ਰਿਜ ਟਰੇਆਂ, ਗਮਲਿਆਂ, ਟੁੱਟੇ ਬਰਤਨਾਂ ਵਿੱਚ ਖੜ੍ਹੇ ਪਾਣੀ ਵਿੱਚ ਮੱਛਰ ਦੇ ਲਾਰਵੇ ਦੀ ਜਾਂਚ ਕੀਤੀ ਅਤੇ ਆਲਾ ਦੁਆਲਾ ਸਾਫ ਰੱਖਣ, ਹਫਤੇ ਵਿਚ ਇਕ ਵਾਰ ਨਾਲੀਆਂ ਵਿਚ ਕਾਲਾ ਤੇਲ ਪਾਉਣ ਤੇ ਘਰਾਂ ਵਿੱਚ ਖੜ੍ਹਾ ਪਾਣੀ ਬਦਲਣ ਦੀ ਹਦਾਇਤ ਕੀਤੀ।