ਮਹਾਸੰਘ ਨੇ 40ਵਾਂ ਖ਼ੂਨ ਜਾਂਚ ਦਾ ਕੈਂਪ ਲਾਇਆ
ਮਹਾਸੰਘ ਨੇ 40ਵਾਂ ਖ਼ੂਨ ਜਾਂਚ ਦਾ ਕੈਂਪ ਲਾਇਆ
Publish Date: Mon, 09 Mar 2026 05:01 PM (IST)
Updated Date: Mon, 09 Mar 2026 05:03 PM (IST)

ਪੱਤਰ ਪ੍ਰੇਰਕ, ਪੱਤਰ ਪ੍ਰੇਰਕ, ਬਸੀ ਪਠਾਣਾਂ : ਬਹਾਵਲਪੁਰ ਬਰਾਦਰੀ ਮਹਾਸੰਘ ਦੀ ਸਥਾਨਕ ਇਕਾਈ ਵੱਲੋਂ ਬਾਬਾ ਬੁੱਧ ਦਾਸ ਜੀ ਦੇ ਆਸ਼ੀਰਵਾਦ ਤੇ ਸਵ. ਓਮ ਪ੍ਰਕਾਸ਼ ਮੁਖੀਜਾ ਦੀ ਯਾਦ ਵਿਚ 40ਵਾਂ ਮੁਫ਼ਤ ਖੂਨ ਜਾਚ ਕੈਂਪ ਨਰਿੰਦਰ ਲੈਬੋਰੇਟਰੀ ਨੇੜੇ ਖਾਲਸਾ ਸਕੂਲ ਬੱਸੀ ਪਠਾਣਾਂ ਵਿਖੇ ਲਗਾਇਆ ਗਿਆ। ਕੈਂਪ ਦੀ ਅਗਵਾਈ ਮਹਾਸੰਘ ਦੇ ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ ਤੇ ਸੀਨੀਅਰ ਸਰਪ੍ਰਸਤ ਰਾਜ ਕੁਮਾਰ ਪਹੁਜਾ ਨੇ ਕੀਤੀ। ਮੁੱਖ ਮਹਿਮਾਨ ਵਜੋਂ ਡੇਰਾ ਬਾਬਾ ਬੁੱਧ ਦਾਸ ਦੇ ਡੇਰਾ ਮਹੰਤ ਡਾ. ਅਫ਼ਤਾਬ ਸਿੰਘ ਅਤੇ ਵਿਸੇਸ਼ ਮਹਿਮਾਨ ਵਜੋਂ ਨਰਿੰਦਰ ਲੈਬੋਰੇਟਰੀ ਦੇ ਮਾਲਕ ਨਰਿੰਦਰ ਕੁਮਾਰ ਨੇ ਸ਼ਿਰਕਤ ਕੀਤੀ। ਸਵ. ਓਮ ਪ੍ਰਕਾਸ਼ ਮੁਖੀਜਾ ਦੇ ਪੁੱਤਰ ਪੰਕਜ ਮੁਖੀਜਾ ਅਤੇ ਮਹਾਸੰਘ ਦੇ ਅਹੁਦੇਦਾਰਾਂ ਨੇ ਮਹਿਮਾਨਾਂ ਦਾ ਸਨਮਾਨ ਕੀਤਾ। ਡਾ. ਆਫ਼ਤਾਬ ਸਿੰਘ ਅਤੇ ਨਰਿੰਦਰ ਕੁਮਾਰ ਨੇ ਮਹਾਸੰਘ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਪ੍ਰੋਜੈਕਟ ਚੈਅਰਮੈਨ ਲਾਲੀ ਵਰਮਾ ਨੇ ਕਿਹਾ ਕਿ ਮਹਾਸੰਘ ਵੱਲੋਂ ਧਾਰਮਿਕ ਅਤੇ ਸਮਾਜ ਸੇਵਾ ਦੇ ਕੰਮ ਜਾਰੀ ਰਹਿਣਗੇ। ਕੈਂਪ ਦੌਰਾਨ 75 ਤੋਂ ਵੱਧ ਵਿਅਕਤੀਆਂ ਨੇ ਸ਼ੂਗਰ, ਬੀਪੀ, ਐੱਚਬੀ ਅਤੇ ਬਲੱਡ ਗਰੁੱਪ ਵਰਗੇ ਟੈਸਟ ਕਰਵਾ ਕੇ ਲਾਭ ਲਿਆ। ਇਸ ਮੌਕੇ ਮਹਾਸੰਘ ਦੇ ਚੇਅਰਮੈਨ ਅਰਜੁਨ ਸੇਤੀਆ, ਪ੍ਰਧਾਨ ਗੋਪਾਲ ਕ੍ਰਿਸ਼ਨ ਹਸੀਜਾ, ਜਨਰਲ ਸਕੱਤਰ ਲਾਲੀ ਵਰਮਾ, ਸੀਨੀਅਰ ਵਾਈਸ ਚੇਅਰਮੈਨ ਪੰਕਜ਼ ਮੁਖੀਜਾ, ਕੈਸ਼ੀਅਰ ਰਾਮ ਲਾਲ ਕੌਸ਼ਲ, ਸੀਨੀਅਰ ਸਰਪ੍ਰਸਤ ਮਦਨ ਲਾਲ ਟੁਲਾਨੀ ਤੇ ਰਾਜ ਕੁਮਾਰ ਪਹੁਜਾ, ਜਤਿੰਦਰ ਗੁਰਾਨੀ, ਭਾਰਤੀ ਬਹਾਵਲਪੁਰ ਮਹਾਸੰਘ ਦੇ ਜ਼ਿਲ੍ਹਾ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਨਗਰ ਕੌਂਸਲ ਸਾਬਕਾ ਪ੍ਰਧਾਨ ਰਮੇਸ਼ ਗੁਪਤਾ, ਸੀਨੀਅਰ ਕਾਗਰਸੀ ਆਗੂ ਅਸ਼ੌਕ ਗੌਤਮ, ਗਣੇਸ਼ ਚੰਦ ਸਚਦੇਵਾ, ਕ੍ਰਿਸ਼ਨ ਕੁਮਾਰ ਟੁਲਾਨੀ, ਮਨੋਜ ਕੁਮਾਰ, ਹਰੀਸ਼ ਚਾਵਲਾ, ਮਨੋਹਰ ਲਾਲ ਹਸੀਜਾ, ਪ੍ਰਵੀਨ ਮੁਖੀਜਾ, ਨਰਵੀਰ ਧੀਮਾਨ ਜੋਨੀ, ਕਾਹਨ ਚੰਦ ਕਟਾਰਿਆ, ਹਰੀਸ਼ ਥਰੇਜਾ, ਰਵਿੰਦਰ ਧੀਮਾਨ, ਕਮਲ ਚੁੱਘ, ਸੰਜੀਵ ਸਲਹੋਤਰਾ ਆਦਿ ਮੌਜੂਦ ਸਨ।