ਸੁਸਾਇਟੀ ਨੇ 5ਵਾਂ ਨੈਚਰੁਲ ਥੈਰਪੀ ਕੈਂਪ ਲਾਇਆ
ਦੀ ਫਤਹਿਗੜ੍ਹ ਸਾਹਿਬ ਸੋਸ਼ਲ ਵੈਲਫ਼ੇਅਰ ਸੋਸਾਇਟੀ ਨੇ 5ਵਾਂ ਨੈਚਰੁਲ ਥੈਰਪੀ ਕੈਂਪ ਲਾਇਆ
Publish Date: Tue, 17 Mar 2026 05:52 PM (IST)
Updated Date: Tue, 17 Mar 2026 05:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਦੀ ਫਤਹਿਗੜ੍ਹ ਸਾਹਿਬ ਸੋਸ਼ਲ ਵੈਲਫ਼ੇਅਰ ਸੋਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਰਾਮਦਾਸ ਨਗਰ ਸਰਹਿੰਦ ਵਿਖੇ ਪੰਜਵਾਂ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬਲਜੀਤ ਸਿੰਘ ਭੁੱਟਾ ਹਲਕਾ ਇੰਚਾਰਜ ਫਤਹਿਗੜ੍ਹ ਸਾਹਿਬ ਨੇ ਕੀਤਾ। ਉਨ੍ਹਾਂ ਕਿਹਾ ਕਿ ਵੈਲਫ਼ੇਅਰ ਸੋਸਾਇਟੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮਾਨਵਤਾ ਦੀ ਭਲਾਈ ਲਈ ਵੱਡੀ ਪੱਧਰ ਤੇ ਕਾਰਜ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋ ਨੈਚਰੁਲ ਥੈਰਪੀ ਕੈਂਪ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ’ਚ ਲਗਭਗ 60 ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ ਤੇ ਮਰੀਜ਼ਾਂ ਦਾ ਬਿਨਾਂ ਦਵਾਈਆਂ ਤੋਂ ਮੈਨੂਅਲ ਥਰੈਪੀ ਰਾਹੀਂ ਇਲਾਜ ਕਰਕੇ ਰਾਹਤ ਦਿੱਤੀ। ਇਸ ਮੌਕੇ ਡਾਕਟਰ ਜਗਤਾਰ ਸਿੰਘ ਇਲਾਕਾ ਨਿਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਇਸ ਕੈਂਪ ਵਿਚ ਪਲਵਿੰਦਰ ਸਿੰਘ ਰਾਮਦਾਸ ਨਗਰ ਸਰਹਿੰਦ, ਹਰਦੇਵ ਸਿੰਘ, ਹਰਜੀਤ ਸਿੰਘ, ਜਸਵੀਰ ਸਿੰਘ ਸੋਢੀ, ਹਰਭਜਨ ਸਿੰਘ, ਲਖਵੀਰ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਖੇਮ ਸਿੰਘ, ਰਾਜਵੀਰ ਸਿੰਘ, ਸੰਦੀਪ ਸਿੰਘ, ਕਿਰਪਾਲ ਸਿੰਘ, ਰਾਕੇਸ਼ ਕੁਮਾਰ, ਗੁਰਮੀਤ ਸਿੰਘ, ਗੁਰਸੇਵਕ ਸਿੰਘ, ਹਿੰਮਤ ਸਿੰਘ, ਸਰਦਾਰਾ ਸਿੰਘ, ਰਣਜੀਤ ਸਿੰਘ. ਕੁਲਦੀਪ ਸਿੰਘ, ਮਲਕੀਤ ਸਿੰਘ, ਤਰੁਣ ਦੇਵੀ, ਮਨਜੀਤ ਸਿੰਘ ਮਾਨ ਐਸ. ਸੀ. ਵਿੰਗ ਦੇ ਵਾਇਸ ਪ੍ਰਧਾਨ ਹਲਕਾ ਫਤਹਿਗੜ੍ਹ ਸਾਹਿਬ, ਜਰਨੈਲ ਸਿੰਘ ਖਾਲਸਾ ਸਾਨੀਪੁਰ ਬੀਸੀ ਵਿੰਗ ਪ੍ਰਧਾਨ ਹਲਕਾ ਫਤਹਿਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਲੋਹਾਖੇੜੀ, ਸੁਖਵਿੰਦਰ ਸਿੰਘ ਸੈਣੀ ਸਰਹਿੰਦ, ਜਗਦੀਪ ਸਿੰਘ ਹੁਸੈਨਪੁਰਾ ਸਰਕਲ ਪ੍ਰਧਾਨ ਬਧੋਛੀ, ਹਰਜੀਤ ਸਿੰਘ ਵਿੱਕੀ ਆਦਿ ਮੌਜੂਦ ਸਨ।