Fatehgarh Sahib News : ਛੋਟਾ ਸਿਲੰਡਰ ਭਰਦੇ ਸਮੇਂ ਕਮਰੇ 'ਚ ਫੈਲੀ ਗੈਸ, ਅੱਗ ਲੱਗਣ ਕਾਰਨ ਛੇ ਮਜ਼ਦੂਰ ਝੁਲਸੇ
ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਪ੍ਰਵਾਸੀਆਂ ਦੇ ਇੱਕ ਕਮਰੇ ਵਿੱਚ ਲੱਗੀ ਅੱਗ ਕਾਰਨ ਛੇ ਵਿਅਕਤੀਆਂ ਦੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Publish Date: Sat, 11 Apr 2026 06:40 PM (IST)
Updated Date: Sat, 11 Apr 2026 06:46 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਪ੍ਰਵਾਸੀਆਂ ਦੇ ਇੱਕ ਕਮਰੇ ਵਿੱਚ ਲੱਗੀ ਅੱਗ ਕਾਰਨ ਛੇ ਵਿਅਕਤੀਆਂ ਦੇ ਝੁਲਸ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ 'ਚ ਦਾਖਲ ਇੱਕ ਵਿਅਕਤੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਰਕੀਟ ਵਿੱਚ ਗੈਸ ਨਾ ਮਿਲਣ ਕਾਰਨ ਉਨ੍ਹਾਂ ਵਲੋਂ ਆਪਣੇ ਕਿਰਾਏ 'ਤੇ ਲਏ ਕਮਰੇ ਵਿੱਚ ਗੈਸ ਦੀ ਕਿੱਲਤ ਕਾਰਨ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਵਿੱਚ ਗੈਸ ਭਰਦੇ ਸਮੇਂ ਲੀਕ ਹੋਈ ਗੈਸ ਕਮਰੇ ਵਿੱਚ ਫੈਲ ਗਈ, ਜਦੋਂ ਉਨ੍ਹਾਂ ਵਲੋਂ ਰੋਟੀ ਬਣਾਉਣ ਲਈ ਅੱਗ ਜਲਾਈ ਤਾਂ ਕਮਰੇ 'ਚ ਫੈਲੀ ਗੈਸ ਕਰਨ ਪੂਰੇ ਕਮਰੇ ਵਿੱਚ ਅੱਗ ਫੈਲ ਗਈ। ਸਿੱਟੇ ਵੱਜੋਂ ਕਮਰੇ ਵਿੱਚ ਬੈਠੇ ਛੇ ਪ੍ਰਵਾਸੀ ਬੁਰੀ ਤਰ੍ਹਾਂ ਨਾਲ ਝੁਲਸ ਗਏ। ਇਸ ਘਟਨਾ ਦਾ ਪਤਾ ਲੱਗਣ 'ਤੇ ਨਾਲ ਲਗਦੇ ਕਮਰਿਆਂ ਵਿੱਚੋਂ ਨਿੱਕਲ ਕੇ ਆਏ ਵਿਆਕਤੀਆਂ ਨੇ ਅੱਗ 'ਤੇ ਕਾਬੂ ਪਾਇਆ ਅਤੇ ਹਾਦਸੇ ਚ ਝੁਲਸੇ ਵਿਅਕਤੀਆਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਵਿੱਚ ਗੋਲੂ, ਇਰਮਾਨ, ਸੁਨੀਲ, ਵਿਸ਼ਾਲ, ਵਾਰਿਸ ਅਤੇ ਬਬਲੂ ਸ਼ਾਮਲ ਹਨ।