ਜ਼ਿਲ੍ਹੇ ਦਾ 35ਵਾਂ ਸਥਾਪਨਾ ਦਿਵਸ ਵਿਸਾਖੀ ਮੌਕੇ ਮਨਾਇਆ ਜਾਵੇਗਾ : ਹਰਬੰਸ ਲਾਲ
ਫਤਹਿਗੜ੍ਹ ਸਾਹਿਬ ਜਿਲ੍ਹੇ ਦਾ 35ਵਾਂ ਸਥਾਪਨਾ ਦਿਵਸ ਵਿਸਾਖੀ ਮੌਕੇ ਮਨਾਇਆ ਜਾਵੇਗਾ : ਹਰਬੰਸ ਲਾਲ
Publish Date: Fri, 10 Apr 2026 05:41 PM (IST)
Updated Date: Fri, 10 Apr 2026 05:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਵਿਸਾਖੀ ਮੌਕੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 35ਵੇਂ ਸਥਾਪਨਾ ਦਿਵਸ ’ਤੇ ਸਨਮਾਨ ਸਮਾਰੋਹ ਲਈ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ। ਸਥਾਪਨਾ ਦਿਵਸ ਹਮਾਯੂੰਪੁਰਾ ਵਿਖੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਛੇਵੀਂ ਪਾਤਸ਼ਾਹੀ ਦੇ ਪਾਰਕ ਵਿਚ ਮਨਾਇਆ ਜਾਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਡਾ. ਹਰਬੰਸ ਲਾਲ ਨੇ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਫਤਹਿਗੜ੍ਹ ਸਾਹਿਬ ਨੂੰ ਜ਼ਿਲ੍ਹਾ ਬਣਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਸੀ। ਜ਼ਿਲ੍ਹਾ ਬਣਾਉਣ ਤੋਂ ਲੈ ਕੇ ਤਰੱਕੀ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਗੁਰੂ ਰਵਿਦਾਸ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ 14 ਅਪ੍ਰੈਲ ਵਿਸਾਖੀ ਵਾਲੇ ਦਿਨ ਸਵੇਰੇ 11 ਵਜੇ ਸਮਾਗਮ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਸਮਾਗਮ ’ਚ ਪੰਜਾਬੀ ਗਾਇਕ ਮਹਿੰਦਰ ਸਿੰਘ ਮਿੰਦੀ ਅਤੇ ਬੀਬਾ ਸੁਰਿੰਦਰ ਕੌਰ ਆਪਣੇ ਧਾਰਮਿਕ ਤੇ ਸਮਾਜਿਕ ਗੀਤ ਪੇਸ਼ ਕਰਨਗੇ। ਵਾਤਾਵਰਣ ਪ੍ਰੇਮੀ ਰਾਮ ਸਿੰਘ ਅਲਬੇਲਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹਿਣਗੇ। ਇਸ ਮੌਕੇ ਦਾਦੂ ਮਾਜਰਾ ਪਿੰਡ ਦੇ ਯੂਥ ਪ੍ਰਧਾਨ ਡਾ ਜਸਵਿੰਦਰ ਸਿੰਘ, ਕਿਸਾਨ ਆਗੂ ਪਰਵਿੰਦਰ ਸਿੰਘ ਦਾਦੂ ਮਾਜਰਾ, ਰਘਬੀਰ ਸਿੰਘ ਦਾਦੂ ਮਾਜਰਾ, ਗੁਰਬਚਨ ਸਿੰਘ ਦਾਦੂ ਮਾਜਰਾ, ਤਰਸੇਮ ਵਰਮਾ, ਨਿਰਮੈਲ ਸਿੰਘ ਭਗੜਾਣਾ, ਅਮਿਤ ਕੁਮਾਰ ਵਰਮਾ ਬਰਾਸ, ਨੰਦ ਲਾਲ ਵਰਮਾ ਦਾਦੂ ਮਾਜਰਾ, ਜਸਵਿੰਦਰ ਸਿੰਘ ਚੀਮਾ ਬਰਾਸ, ਅਜੀਤ ਸਿੰਘ ਚੀਮਾ ਬਰਾਸ, ਨਿਰਮਲ ਸਿੰਘ ਬਰਾਸ, ਬਿਕਰਮ ਸਿੰਘ ਝਾਮਪੁਰ, ਰਣਧੀਰ ਸਿੰਘ ਝਾਮਪੁਰ, ਦਰਸ਼ਨ ਸਿੰਘ ਝਾਮਪੁਰ, ਡਾ ਹਰਮੇਸ਼ ਸਿੰਘ ਭਗੜਾਣਾ, ਇੰਦਰਜੀਤ ਸਿੰਘ ਭਗੜਾਣਾ, ਨਿਰਭੈ ਸਿੰਘ ਭਗੜਾਣਾ ਅਤੇ ਨਿਰਵੈਲ ਸਿੰਘ ਭਗੜਾਣਾ ਆਦਿ ਹਾਜ਼ਰ ਸਨ। ਸਾਰੇ ਲੋਕਾਂ ਨੂੰ ਇਸ ਸਮਾਗਮ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।